15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਬਣਨ ’ਤੇ ਕਾਂਗਰਸੀ ਵਰਕਰਾਂ ਨੇ ਰਵੀਨੰਦਨ ਬਾਜਵਾ ਨੂੰ ਦਿੱਤੀ ਵਧਾਈ

ਕਿਲ੍ਹਾ ਲਾਲ ਸਿੰਘ, 13 ਅਕਤੂਬਰ (ਬਲਬੀਰ ਸਿੰਘ)-ਵਿਧਾਇਕ ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਸਾਬਕਾ ਕਾਂਗਰਸੀ ਸਰਪੰਚਾਂ ਨੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੂੰ ਮਿਲ ਕੇ ਵਧਾਈ ਦਿੱਤੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਖੇਡ ਦੇ ਮੈਦਾਨਾਂ ’ਚ ਹਾਕੀ ਟੀਮ ਦੀ ਕਪਤਾਨੀ ਕਰਕੇ ਸ: ਪਰਗਟ ਸਿੰਘ ਨੇ ਅਨੇਕਾਂ ਮੈਚ ਜਿੱਤੇ ਸਨ, ਇਸੇ ਹੀ ਤਰ੍ਹਾਂ ਹੁਣ ਸਿਆਸਤ ਦੇ ਖੇਡ ਮੈਦਾਨ ’ਚ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ।

ਅਜੀਤ ਡੈਸਕ 14-10-2026
ਕਿਲ੍ਹਾ ਲਾਲ ਸਿੰਘ, 13 ਅਕਤੂਬਰ (ਬਲਬੀਰ ਸਿੰਘ)-ਵਿਧਾਇਕ ਪਰਗਟ ਸਿੰਘ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਸਰਕਲ ਕਿਲ੍ਹਾ ਲਾਲ ਸਿੰਘ ਦੇ ਸਾਬਕਾ ਕਾਂਗਰਸੀ ਸਰਪੰਚਾਂ ਨੇ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੂੰ ਮਿਲ ਕੇ ਵਧਾਈ ਦਿੱਤੀ। ਇਸ ਮੌਕੇ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਖੇਡ ਦੇ ਮੈਦਾਨਾਂ ’ਚ ਹਾਕੀ ਟੀਮ ਦੀ ਕਪਤਾਨੀ ਕਰਕੇ ਸ: ਪਰਗਟ ਸਿੰਘ ਨੇ ਅਨੇਕਾਂ ਮੈਚ ਜਿੱਤੇ ਸਨ, ਇਸੇ ਹੀ ਤਰ੍ਹਾਂ ਹੁਣ ਸਿਆਸਤ ਦੇ ਖੇਡ ਮੈਦਾਨ ’ਚ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਪਰਗਟ ਸਿੰਘ ਇਕ ਇਮਾਨਦਾਰ, ਬੇਦਾਗ ਤੇ ਸੂਝਵਾਨ ਸਿਆਸਤਦਾਨ ਹਨ, ਇਸ ਲਈ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਦੇ ਕਾਂਗਰਸੀ ਇਕਮੁੱਠ ਹਨ ਤੇ ਹਰ ਇਕ ਵਰਕਰ ’ਚ ਉਨ੍ਹਾਂ ਦੇ ਪ੍ਰਧਾਨ ਬਣਨ ਤੇ ਭਾਰੀ ਉਤਸ਼ਾਹ ਦੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੌਕੇ ਸਾਬਕਾ ਸਰਪੰਚ ਮਨਮੋਹਨ ਸਿੰਘ ਨਾਮਧਾਰੀ ਨਵਾਂ ਪਿੰਡ ਮਿਲਖੀਵਾਲ, ਸਾਬਕਾ ਸਰਪੰਚ ਗੁਰਨਾਮ ਸਿੰਘ ਬੱਚੋ ਕਾ ਥੇਹ, ਸਾਬਕਾ ਸਰਪੰਚ ਸੰਤੋਖ ਕੁਮਾਰ ਬਾਲੇਵਾਲ ਪੱਤੀ, ਸਰਬਜੀਤ ਸਿੰਘ ਬਿਆਲ ਸਾਬਕਾ ਸਰਪੰਚ ਧਰਮਕੋਟ ਬੱਗਾ, ਸਤਨਾਮ ਸਿੰਘ ਚੰਦਕੇ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੁਦਰਤ ਦੀ ਸੇਵਾ ਵੈਲਫੇਅਰ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਵਾਏ ਅਗਲੀ ਖ਼ਬਰ ਕੈਪਟਨ ਕੁਲਵਿੰਦਰ ਸਿੰਘ ਊਧਨਵਾਲ ਨੂੰ ਸਦਮਾ- ਸਹੁਰੇ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।