16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟ੍ਰੇਨਿੰਗ ਸੈਂਟਰ ਤੋਂ ਘਰ ਵਾਪਸ ਆ ਰਹੇ ਮੁਲਾਜ਼ਮ ਦਾ ਕਤਲ

ਗੁਰਦਾਸਪੁਰ,16 ਨਵੰਬਰ - ਗੁਰਦਾਸਪੁਰ ’ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਨੇ ਮੁਲਾਜ਼ਮ ਨੂੰ ਕਿਸੇ ਅਣ-ਪਛਾਤੇ ਵਲੋਂ ਗੋਲੀ ਮਾਰਨ ਦਾ ਖ਼ਦਸ਼ਾ ਜਤਾਇਆ ਹੈ।

ਅਜੀਤ ਡੈਸਕ 16-11-2026

ਗੁਰਦਾਸਪੁਰ,16 ਨਵੰਬਰ - ਗੁਰਦਾਸਪੁਰ ’ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ। ਪਰਿਵਾਰ ਨੇ ਮੁਲਾਜ਼ਮ ਨੂੰ ਕਿਸੇ ਅਣ-ਪਛਾਤੇ ਵਲੋਂ ਗੋਲੀ ਮਾਰਨ ਦਾ ਖ਼ਦਸ਼ਾ ਜਤਾਇਆ ਹੈ। ਜਾਣਕਾਰੀ ਅਨੁਸਾਰ  ਵਿਨੋਦ ਨਾਮਕ ਕਰਮਚਾਰੀ ਪੁਲਿਸ ਟ੍ਰੇਨਿੰਗ ਸੈਂਟਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ। ਰਾਤ 9:15 ਵਜੇ ਦੇ ਕਰੀਬ ਉਸ ਨੇ ਆਪਣੇ ਭਰਾ ਨੂੰ ਫੋਨ ਕੀਤਾ ਕਿ ਉਹ ਪੁਰਾਣਾ ਸ਼ਾਲਾ ਨਜ਼ਦੀਕ ਪਹੁੰਚ ਗਿਆ ਹੈ ਤੇ 15 ਮਿੰਟ ਬਾਅਦ ਉਸ ਨੂੰ ਬਾਈਪਾਸ ’ਤੇ ਆ ਕੇ ਲੈ ਜਾਵੇ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਜਦੋਂ ਮੁਲਾਜ਼ਮ ਦੀ ਮ੍ਰਿਤਕ ਦੇਹ ਮਿਲੀ ਤਾਂ ਉਸ ਦਾ ਸਮਾਨ ਵੀ ਉਸ ਦੇ ਕੋਲ ਨਹੀਂ ਸੀ ਜਿਸ ਤੋਂ ਲੱਗਦਾ ਹੈ ਕਿ ਲੁੱਟਣ ਦੀ ਨੀਅਤ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਉੱਥੇ ਹੀ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਗਲੀ ਖ਼ਬਰ ਅੱਜ ਤੋਂ ਦੋ ਦਿਨਾਂ ਫਿਲੀਪੀਨਜ਼ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ