ਫਤਹਿਗੜ੍ਹ ਚੂੜੀਆਂ, 15 ਨਵੰਬਰ (ਐਮ.ਐਸ.ਫੁੱਲ)-ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਖੁਸ਼ੀ ਵਿਚ ਪਿੰਡ ਪੰਨਵਾ ਨੰਗਲ (ਮਜੀਠਾ) ਵਿਖੇ ਛੇਵਾਂ ਕਬੱਡੀ ਟੂਰਨਾਮੈਂਟ 16 ਨਵੰਬਰ ਨੂੰ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਵੱਡੇ ਟੂਰਨਾਮੈਂਟ ਦੀ ਸੇਵਾ ਗੁਰੂ ਨਾਨਕ ਡੇਅਰੀ ਮਜੀਠਾ ਰੋਡ, ਅੰਮ੍ਰਿਤਸਰ ਵਲੋਂ ਵਿਸ਼ੇਸ਼ ਤੌਰ ’ਤੇ ਨਿਭਾਈ ਜਾਵੇਗੀ। ਇਸ ਟੂਰਨਾਮੈਂਟ ਸੰਬੰਧੀ ਜਾਣਕਾਰੀ ਗੁਰਮੀਤ ਸਿੰਘ ਬਿੱਟੂ (ਗੁਰੂ ਨਾਨਕ ਡੇਅਰੀ ਵਾਲੇ) ਵੱਲੋਂ ਸਾਂਝੀ ਕੀਤੀ ਗਈ।