ਸੁਆਮੀ ਸਰੂਪਾ ਨੰਦ ਜੀ ਦੀ ਯਾਦ ਚ 43ਵੇਂ ਸਾਲਾਨਾ ਅੰਤਰਰਾਸ਼ਟਰੀ ਖੇਡ ਮੇਲੇ ’ਚ ਨਿਊ ਜਰਸੀ ਕਲੱਬ ਦੀ ਰਹੀ ਝੰਡੀ
ਸਿੰਮੂ ਕੰਗ ਤੇ ਛੋਟਾ ਟਾਰਜਨ ਨੂੰ ਵਧੀਆ ਧਾਵੀ ਤੇ ਜਾਫੀ ਚੁਣਿਆ
ਘੁਮਾਣ, 15 ਨਵੰਬਰ (ਬੰਮਰਾਹ)-ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵਾਂ ਸਾਲਾਨਾ ਦੋ ਰੋਜ਼ਾ ਅੰਤਰਰਾਸ਼ਟਰੀ ਖੇਡ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਵਲੋਂ ਕੀਤਾ ਗਿਆ। ਦੂਸਰੇ ਦਿਨ ਦੇ ਕਬੱਡੀ ਕੱਪ ਵਿਚ 4 ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ, ਜਿਸ ਦਾ ਪਹਿਲਾ ਮੁਕਾਬਲਾ ਨਿਊ ਜਰਸੀ ਅਤੇ ਨਾਨਕਸਰ ਕਲੱਬ ਗੁਰਦਾਸਪੁਰ ਵਿਚਕਾਰ ਹੋਇਆ, ਜਿਸ ਵਿਚ ਨਿਊ ਜਰਸੀ ਦੀ ਟੀਮ ਜੇਤੂ ਰਹੀ।
ਖ
ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਬਾਬਾ ਰਾਮਦਾਸ, ਬਾਬਾ ਕ੍ਰਿਸ਼ਨਾ ਨੰਦ, ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰ ਤੇ ਹੋਰ। ਤਸਵੀਰ : ਬੰਮਰਾਹ
16-11-2026
ਘੁਮਾਣ, 15 ਨਵੰਬਰ (ਬੰਮਰਾਹ)-ਮਹਾਨ ਤਪੱਸਵੀ ਸੁਆਮੀ ਸਰੂਪਾ ਨੰਦ ਜੀ ਦੀ ਯਾਦ ਨੂੰ ਸਮਰਪਿਤ 43ਵਾਂ ਸਾਲਾਨਾ ਦੋ ਰੋਜ਼ਾ ਅੰਤਰਰਾਸ਼ਟਰੀ ਖੇਡ ਮੇਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਸੇਵਾਦਾਰ ਸੁਆਮੀ ਗੁਰਬਖਸ਼ ਦੇਵੀ ਵਲੋਂ ਕੀਤਾ ਗਿਆ। ਦੂਸਰੇ ਦਿਨ ਦੇ ਕਬੱਡੀ ਕੱਪ ਵਿਚ 4 ਅੰਤਰਰਾਸ਼ਟਰੀ ਪੱਧਰ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ, ਜਿਸ ਦਾ ਪਹਿਲਾ ਮੁਕਾਬਲਾ ਨਿਊ ਜਰਸੀ ਅਤੇ ਨਾਨਕਸਰ ਕਲੱਬ ਗੁਰਦਾਸਪੁਰ ਵਿਚਕਾਰ ਹੋਇਆ, ਜਿਸ ਵਿਚ ਨਿਊ ਜਰਸੀ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਦੂਸਰਾ ਮੁਕਾਬਲਾ ਸ਼ਕਰਪੁਰਾ ਅਤੇ ਮਾਲਵਾ ਲਾਇੰਸ ਕਲੱਬ ਵਿਚਕਾਰ ਹੋਇਆ, ਜਿਸ ਵਿਚੋਂ ਸ਼ਕਰਪੁਰਾ ਦੀ ਟੀਮ ਜੇਤੂ ਰਹੀ। ਇਸੇ ਤਰ੍ਹਾਂ ਫਾਈਨਲ ਮੁਕਾਬਲਾ ਨਿਊ ਜਰਸੀ ਤੇ ਸ਼ਕਰਪੁਰਾ ਦੀਆਂ ਟੀਮਾਂ ਵਿਚਕਾਰ ਹੋਇਆ। ਕਬੱਡੀ ਦੇ ਫਾਈਨਲ ਮੁਕਾਬਲੇ ਵਿਚ ਨਿਊ ਜਰਸੀ ਕਲੱਬ ਦੀ ਟੀਮ ਨੇ ਸ਼ਕਰਪੁਰਾ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਿਆ। ਪਹਿਲੇ ਸਥਾਨ ’ਤੇ ਰਹਿਣ ਵਾਲੀ ਨਿਊ ਜਰਸੀ ਦੀ ਟੀਮ ਨੂੰ ਡੇਢ ਲੱਖ ਅਤੇ ਦੂਸਰੇ ਸਥਾਨ ’ਤੇ ਰਹਿਣ ਵਾਲੀ ਸ਼ਕਰਪੁਰਾ ਦੀ ਦੂਸਰਾ ਇਨਾਮ 1 ਲੱਖ 25 ਹਜ਼ਾਰ ਦਿੱਤਾ ਗਿਆ। ਵਧੀਆ ਜਾਫੀ ਛੋਟਾ ਟਾਰਜਨ ਅਤੇ ਵਧੀਆ ਧਾਵੀ ਸਿੰਮੂ ਕੰਗ ਨੂੰ 51- 51 ਹਜ਼ਾਰ ਨਕਦ ਰਾਸ਼ੀ ਦਿੱਤੀ ਗਈ। ਇਹ ਇਨਾਮ ਲਾਡੀ ਯੂਐਸਏ, ਜੇਪੀ ਯੂਐਸਏ, ਬਨੀ ਯੂਐਸਏ, ਰਾਜਾ ਬੱਲੜਵਾਲ ਕੈਨੇਡਾ ਦੇ ਸਹਿਯੋਗ ਨਾਲ ਦਿੱਤੇ ਗਏ। ਇਸ ਖੇਡ ਮੇਲੇ ਅਤੇ ਸਾਲਾਨਾ ਸਮਾਗਮਾਂ ਵਿਚ ਪਰਮਜੀਤ ਸਿੰਘ ਪੰਮਾ, ਦਿਲਪ੍ਰੀਤ ਸਿੰਘ ਪ੍ਰਿੰਸ, ਸੁਖਵਿੰਦਰ ਸਿੰਘ ਲਾਲੀ ਬੱਲੜਵਾਲ ਸਰਪੰਚ ਵਲੋਂ ਮੁੱਖ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਦੇ ਨਾਲ ਹੀ ਹਰਮਿੰਦਰ ਸਿੰਘ ਡਾਲੀ, ਮਨਪ੍ਰੀਤ ਸਿੰਘ ਹੈਪੀ, ਭੁਪਿੰਦਰ ਸਿੰਘ ਜੋਤੀ, ਦ ਮਨਪ੍ਰੀਤ ਸਿੰਘ ਪਿੰਟੂ, ਹਰਜੋਤ ਸਿੰਘ ਰੋਹਿਤ, ਜਸ਼ਨਪ੍ਰੀਤ ਸਿੰਘ ਜਸ਼ਨ, ਰਘਬੀਰ ਸਿੰਘ ਗਿਲਜੀਆ, ਮਨਪ੍ਰੀਤ ਸਿੰਘ ਰਵੀ, ਗਗਨਪ੍ਰੀਤ ਸਿੰਘ ਗਗਨ, ਬਲਵੰਤ ਸਿੰਘ ਜੁਗਨੂੰ, ਆਕਾਸ਼ਦੀਪ ਸਿੰਘ ਅਤੇ ਮਨਵਿੰਦਰ ਸਿੰਘ ਮਿੰਟੂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਬਾਬਾ ਕ੍ਰਿਸ਼ਨਾ ਨੰਦ, ਬਾਬਾ ਰਾਮਦਾਸ, ਬਾਬਾ ਪ੍ਰੇਮ ਦਾਸ, ਬਾਬਾ ਸੁਖਦੇਵ ਮੁਨੀ ਤੋਂ ਇਲਾਵਾ ਸੁਆਮੀ ਸਰੂਪਾ ਨੰਦ ਸਪੋਰਟਸ ਕਲੱਬ ਦੇ ਪ੍ਰਧਾਨ ਤਰਸੇਮ ਸਿੰਘ, ਮੀਤ ਪ੍ਰਧਾਨ ਲਾਲ ਸਿੰਘ, ਜਨਰਲ ਸਕੱਤਰ ਗੋਬਿੰਦਰ ਸਿੰਘ ਅਤੇ ਖਜਾਨਚੀ ਮਾਸਟਰ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ। ਇਨ੍ਹਾਂ ਭੰਡਾਰਿਆਂ ਅਤੇ ਸਾਲਾਨਾ ਖੇਡ ਮੇਲੇ ਨੂੰ ਚਲਾਉਣ ਲਈ ਇਲਾਕੇ ਦੀਆਂ ਸੰਗਤਾਂ ਅਤੇ ਸਮੁੱਚੀਆਂ ਸਪੋਰਟਸ ਕਲੱਬਾਂ ਦਾ ਵੱਡਾ ਦਿੱਤਾ। ਇਸ ਮੌਕੇ ਮੁਫਤ ਮੈਡੀਕਲ ਕੈਂਪ ਅਕਾਲ ਹਸਪਤਾਲ ਘ ੁਮਾਣ ਅਤੇ ਕੇ.ਡੀ. ਹਸਪਤਾਲ ਤੇ ਬਲੱਡ ਬੈਂਕ ਪਠਾਨਕੋਟ ਵਲੋਂ ਲਗਾਇਆ ਗਿਆ। ਇਸ ਮੌਕੇ ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਰੌਚਕ ਭਰਪੂਰ ਰਿਹਾ। ਸੁਆਮੀ ਗੁਰਬਖਸ਼ ਦੇਵੀ ਨੇ ਸਮੁੱਚੀਆਂ ਸੰਗਤਾਂ ਅਤੇ ਖੇਡ ਮੇਲੇ ਵਿਚ ਸਹਿਯੋਗ ਕਰਨ ਵਾਲੇ ਐਨਆਰਆਈ ਅਤੇ ਇਲਾਕੇ ਦੇ ਸਮੁੱਚੇ ਪਤਵੰਤਿਆਂ ਦਾ ਧੰਨਵਾਦ ਕੀਤਾ।