15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ ਮਿਲਣ ’ਤੇ ਪੰਜਾਬ ਸਰਕਾਰ ਵਲੋਂ ਲਗਾਈਆਂ ਸ਼ਰਤਾਂ ਪਰਿਵਾਰ ਨਾਲ ਭੱਦਾ ਮਜ਼ਾਕ-ਜ਼ਿਲ੍ਹਾ ਪ੍ਰਧਾਨ

ਬਟਾਲਾ, 15 ਨਵੰਬਰ (ਹਰਦੇਵ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਦੀ ਦਾਦੀ ਚਰਨ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ ਉਨ੍ਹਾਂ ਦੇ ਸਸਕਾਰ ਵਾਸਤੇ ਅਦਾਲਤ ਵਲੋਂ ਪੈਰੋਲ ਦੀ ਮੰਗ ਕੀਤੀ ਸੀ ਜਿਸ ’ਤੇ ਸਿਰਫ ਤਿੰਨ ਘੰਟਿਆਂ ਦੀ ਪੈਰੋਲ ਮਿਲੀ ਸੀ, ਜਿਸ ’ਤੇ ਪੰਜਾਬ ਸਰਕਾਰ ਵਲੋਂ ਬੇਤੁੱਕੀਆਂ ਸ਼ਰਤਾਂ ਦੀ ਝੜੀ ਲਗਾ ਦਿੱਤੀ ਗਈ। ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਪ੍ਰੀਤ ਸਿੰਘ ਬਟਾਲਾ ਨੇ ਕਿਹਾ ਕਿ ਲਗਾਈਆਂ ਗਈਆਂ ਸ਼ਰਤਾਂ ’ਚ ਪੰਜਾਬ ਸਰਕਾਰ ਨੇ ਭਾਈ ਸਾਹਿਬ ਨੂੰ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੂੰ ਮਿਲਣ ਦੀ ਇਜ਼ਾਜਤ ਨਹੀਂ, ਨਾ ਮੀਡੀਆ ਨਾਲ ਗੱਲਬਾਤ, ਨਾ ਕੋਈ ਜਨਤਕ ਤਸਵੀਰ, ਹੋਰ ਤੋਂ ਹੋਰ ਆਉਣ ਜਾਣ ਦੇ ਸਾਰੇ ਖਰਚੇ ਵੀ ਪਰਿਵਾਰ ਨੂੰ ਝੱਲਣ ਆਦਿ ਰੱਖੀਆਂ ਗਈਆਂ ਹਨ।

ਅਜੀਤ ਡੈਸਕ 16-11-2026
ਬਟਾਲਾ, 15 ਨਵੰਬਰ (ਹਰਦੇਵ ਸਿੰਘ)-ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਦੀ ਦਾਦੀ ਚਰਨ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਹੈ ਉਨ੍ਹਾਂ ਦੇ ਸਸਕਾਰ ਵਾਸਤੇ ਅਦਾਲਤ ਵਲੋਂ ਪੈਰੋਲ ਦੀ ਮੰਗ ਕੀਤੀ ਸੀ ਜਿਸ ’ਤੇ ਸਿਰਫ ਤਿੰਨ ਘੰਟਿਆਂ ਦੀ ਪੈਰੋਲ ਮਿਲੀ ਸੀ, ਜਿਸ ’ਤੇ ਪੰਜਾਬ ਸਰਕਾਰ ਵਲੋਂ ਬੇਤੁੱਕੀਆਂ ਸ਼ਰਤਾਂ ਦੀ ਝੜੀ ਲਗਾ ਦਿੱਤੀ ਗਈ। ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਪ੍ਰੀਤ ਸਿੰਘ ਬਟਾਲਾ ਨੇ ਕਿਹਾ ਕਿ ਲਗਾਈਆਂ ਗਈਆਂ ਸ਼ਰਤਾਂ ’ਚ ਪੰਜਾਬ ਸਰਕਾਰ ਨੇ ਭਾਈ ਸਾਹਿਬ ਨੂੰ ਪਰਿਵਾਰ ਤੋਂ ਇਲਾਵਾ ਹੋਰ ਕਿਸੇ ਨੂੰ ਮਿਲਣ ਦੀ ਇਜ਼ਾਜਤ ਨਹੀਂ, ਨਾ ਮੀਡੀਆ ਨਾਲ ਗੱਲਬਾਤ, ਨਾ ਕੋਈ ਜਨਤਕ ਤਸਵੀਰ, ਹੋਰ ਤੋਂ ਹੋਰ ਆਉਣ ਜਾਣ ਦੇ ਸਾਰੇ ਖਰਚੇ ਵੀ ਪਰਿਵਾਰ ਨੂੰ ਝੱਲਣ ਆਦਿ ਰੱਖੀਆਂ ਗਈਆਂ ਹਨ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸੰਤਾਪ ਹੰਡਾ ਰਹੇ ਪਰਿਵਾਰ ਨਾਲ ਇਹ ਭੱਦਾ ਮਜ਼ਾਕ ਨਹੀ ਤਾਂ ਹੋ ਕੀ ਹੈ।
ਪਿਛਲੀ ਖ਼ਬਰ ਛੇਵਾਂ ਕਬੱਡੀ ਟੂਰਨਾਮੈਂਟ ਅੱਜ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਵਿਖੇ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।