ਸਾਬਕਾ ਸਰਪੰਚ ਹਰਪਾਲ ਸਿੰਘ ਹਰਪੁਰਾ ਨੂੰ ਗਹਿਰਾ ਸਦਮਾ-ਮਾਤਾ ਦਾ ਦਿਹਾਂਤ
ਊਧਨਵਾਲ, 10 ਅਕਤੂਬਰ (ਪਰਗਟ ਸਿੰਘ)- ਪਿੰਡ ਹਰਪੁਰਾ ਤੋਂ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਤੇ ਸਕੂਲ ਕਮੇਟੀ ਦੇ ਸਾਬਕਾ ਚੇਅਰਮੈਨ ਹਰਪਾਲ ਸਿੰਘ ਹਰਪੁਰਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪੂਜਨੀਕ ਮਾਤਾ ਜੀ ਸਵਰਨ ਕੌਰ (90) ਪਤਨੀ ਸਵ: ਸ: ਤਰਲੋਕ ਸਿੰਘ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਹਰਪੁਰਾ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ।
ਮਾਤਾ ਸਵਰਨ ਕੌਰ ਦੀ ਪੁਰਾਣੀ ਤਸਵੀਰ
11-10-2026