06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜਨਮ ਅਸ਼ਟਮੀ ’ਤੇ ਕੱਢੀ ਸ਼ੋਭਾ ਯਾਤਰਾ

ਘਰੋਟਾ, 5 ਸਤੰਬਰ (ਸੰਜੀਵ ਗੁਪਤਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਿਵਾਲਿਆ ਮੰਦਰ ਘਰੋਟਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦਾ ਆਰੰਭ ਸ਼ਿਵਾਲਿਆ ਮੰਦਰ ਵਿਚ ਵਿਧੀਵਤ ਪੂਜਾ-ਅਰਚਨਾ ਕਰਨ ਉਪਰੰਤ ਕੀਤਾ ਗਿਆ।

ਅਜੀਤ ਡੈਸਕ 06-09-2026
ਘਰੋਟਾ, 5 ਸਤੰਬਰ (ਸੰਜੀਵ ਗੁਪਤਾ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਿਵਾਲਿਆ ਮੰਦਰ ਘਰੋਟਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦਾ ਆਰੰਭ ਸ਼ਿਵਾਲਿਆ ਮੰਦਰ ਵਿਚ ਵਿਧੀਵਤ ਪੂਜਾ-ਅਰਚਨਾ ਕਰਨ ਉਪਰੰਤ ਕੀਤਾ ਗਿਆ। ਸ਼ੋਭਾ ਯਾਤਰਾ ਸ਼ਿਵਾਲਿਆ ਮੰਦਰ ਤੋਂ ਸ਼ੁਰੂ ਹੋ ਕੇ ਛੋਟਾ ਬਾਜ਼ਾਰ, ਗੁਰੂ ਨਾਭਾ ਦਾਸ ਮੰਦਰ, ਗੁਰੂ ਰਵਿਦਾਸ ਮੰਦਰ, ਸ਼ੀਤਲਾ ਮਾਤਾ ਮੰਦਰ, ਹਸਪਤਾਲ ਰੋਡ, ਬੱਸ ਸਟੈਂਡ, ਰਾਮਲੀਲਾ ਮੈਦਾਨ ਅਤੇ ਕੇਸ਼ਵ ਬਾਜ਼ਾਰ ਤੋਂ ਹੁੰਦੀ ਹੋਈ ਮੁੜ ਆਰੰਭਿਕ ਸਥਾਨ ’ਤੇ ਸੰਪੰਨ ਹੋਈ। ਆਯੋਜਕਾਂ ਨੇ ਦੱਸਿਆ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਆਦਰਸ਼ਾਂ, ਸੰਦੇਸ਼ਾਂ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨ ਾ ਦਿੰਦਾ ਹੈ। ਇਸ ਮੌਕੇ ਬਲਬੀਰ ਸਿੰਘ, ਮੋਨੂ ਮਹਾਜਨ, ਸਰਪੰਚ ਸੰਜੀਵ ਕੁਮਾਰ, ਦੇਵ ਦੱਤ ਮਹਾਜਨ, ਸੰਤੋਖ ਰਾਜ, ਮਦਨ ਲਾਲ, ਸੁਰਿੰਦਰ ਕੁਮਾਰ, ਜਤਿੰਦਰ, ਜਸਵਿੰਦਰ ਸਿੰਘ, ਸ਼ੁਭੂ, ਸੋਮ ਨਾਥ, ਡਾ: ਅਸ਼ੋਕ ਕੁਮਾਰ, ਜੋਗਿੰਦਰ, ਰਾਜ ਸਿੰਘ, ਪੱਪੂ ਅਤੇ ਰਵੀ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ ਅਗਲੀ ਖ਼ਬਰ ਚਾਵਲਾ ਨੇ ਪੁਰਾਣਾ ਸ਼ਾਲਾ ਤੋਂ 50 ਬੀਬੀਆਂ ਦਾ ਜਥਾ ਚੰਡੀਗੜ੍ਹ ਲਈ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।