06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਚਾਵਲਾ ਨੇ ਪੁਰਾਣਾ ਸ਼ਾਲਾ ਤੋਂ 50 ਬੀਬੀਆਂ ਦਾ ਜਥਾ ਚੰਡੀਗੜ੍ਹ ਲਈ ਕੀਤਾ ਰਵਾਨਾ

ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਵਲੋਂ ਇਕ ਬਲਾਤਕਾਰੀ ਨੂੰ ਬਚਾਉਣ ਲਈ 5 ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਅਤੇ ਐਮ. ਪੀ ਹਰਸਿਮਰਤ ਕੌਰ ਬਾਦਲ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਗਏ ਘਿਰਾਓ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ 50 ਬੀਬੀਆਂ ਦਾ ਜਥਾ ਪੁਰਾਣਾ ਸ਼ਾਲਾ ਤੋਂ ਹਲਕਾ ਇੰਚਾਰਜ ਕਮਲਜੀਤ ਚਾਵਲਾ ਅਤੇ ਸਾਥੀਆਂ ਵਲੋਂ ਰਵਾਨਾ ਕੀਤਾ ਗਿਆ।

ਅਜੀਤ ਡੈਸਕ 06-09-2026
ਗੁਰਦਾਸਪੁਰ, 5 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਵਲੋਂ ਇਕ ਬਲਾਤਕਾਰੀ ਨੂੰ ਬਚਾਉਣ ਲਈ 5 ਕਰੋੜ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇਸਤਰੀ ਵਿੰਗ ਦੀ ਪ੍ਰਧਾਨ ਹਰਗੋਬਿੰਦ ਕੌਰ ਅਤੇ ਐਮ.ਪੀ ਹਰਸਿਮਰਤ ਕੌਰ ਬਾਦਲ ਵਲੋਂ ਮੁੱਖ ਮੰਤਰੀ ਦੀ ਕੋਠੀ ਦੇ ਕੀਤੇ ਗਏ ਘਿਰਾਓ ਵਿਚ ਸ਼ਾਮਿਲ ਹੋਣ ਲਈ ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਦੀ ਅਗਵਾਈ ਹੇਠ 50 ਬੀਬੀਆਂ ਦਾ ਜਥਾ ਪੁਰਾਣਾ ਸ਼ਾਲਾ ਤੋਂ ਹਲਕਾ ਇੰਚਾਰਜ ਕਮਲਜੀਤ ਚਾਵਲਾ ਅਤੇ ਸਾਥੀਆਂ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਮਾਨਦਾਰੀ ਦੀ ਦੁਹਾਈ ਪਾ ਰਹੇ ਹਨ। ਪਰ ਉਨ੍ਹਾਂ ਦੀ ਪਤਨੀ ਨੇ ਬਲਾਤਕਾਰੀਆਂ ਨੂੰ ਛੁਡਵਾਉਣ ਲਈ 5 ਕਰੋੜ ਦੀ ਰਿਸ਼ਵਤ ਲੈ ਕੇ ਅਮਰੀਕਾ ਭੇਜ ਦਿੱਤਾ ਹੈ। ਜਿਸ ਤੋਂ ਜਾਹਿਰ ਹੈ ਕਿ ਆਮ ਆਦਮੀ ਪਾਰਟੀ ਵੀ ਰਿਸ਼ਵਤ ਲੈਣ ਤੋਂ ਗੁਰੇਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਬੀਬੀ ਅਨੰਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਸੁਨੇਹ ਲਤਾ, ਬੀਬੀ ਕੁਲਵਿੰਦਰ ਕੌਰ, ਬੀਬੀ ਰਜਨੀ, ਅਨੂ ਬਾਲਾ, ਰੇਖਾ ਰਾਣੀ, ਬੱਬਲੀ, ਰੀਟਾ ਕੁਮਾਰੀ, ਬੀਬੀ ਮਨਜੀਤ ਕੌਰ, ਪ੍ਰੀਤੀ, ਨਰਿੰਦਰ ਕੌਰ, ਸੁਰਿੰਦਰ ਕੌਰ, ਸਤਵਿੰਦਰ ਕੌਰ, ਪਰਮਿੰਦਰ ਕੌਰ, ਦਲਬੀਰ ਸਿੰਘ ਭਟੋਇਆ ਜਨਰਲ ਕੌਂਸਲ ਮੈਂਬਰ, ਸਰਬਜੀਤ ਸਿੰਘ ਲਾਲੀਆ ਸਰਕਲ ਸਕੱਤਰ, ਨਵਜੋਤ ਸਿੰਘ ਸੈਣੀ ਪ੍ਰਧਾਨ ਬੀ.ਸੀ ਵਿੰਗ ਦੀਨਾਨਗਰ, ਗੁਰਪ੍ਰੀਤ ਸਿੰਘ ਚੌਂਤਰਾ, ਬਚਨ ਸਿੰਘ ਸਾਹੋਵਾਲ, ਹਰਪ੍ਰੀਤ ਸਿੰਘ ਸੈਣੀ ਤੋਂ ਇਲਾਵਾ ਹੋਰ ਪਾਰਟੀ ਵਰਕਰ ਹਾਜਰ ਸਨ।
ਪਿਛਲੀ ਖ਼ਬਰ ਜਨਮ ਅਸ਼ਟਮੀ ’ਤੇ ਕੱਢੀ ਸ਼ੋਭਾ ਯਾਤਰਾ ਅਗਲੀ ਖ਼ਬਰ ਪੰਜਾਬ ਸਰਕਾਰ ਕੇਂਦਰ ਦੀ ਤਰਜ ’ਤੇ ਡੀ. ਏ. ਦੇਵੇ-ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।