20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਦੀ ਚੈਕਿੰਗ

ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਪੱਧਰ ‘ਤੇ ਬਣਾਏ ਗਏ ਈ. ਵੀ.

ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਕੀਤੀ ਮੀਟਿੰਗ 20-10-2026
ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਪੱਧਰ ‘ਤੇ ਬਣਾਏ ਗਏ ਈ. ਵੀ. ਐਮ. ਵੇਅਰਹਾਊਸ ਦੀ ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ ਸੰਜੀਵ ਸ਼ਰਮਾ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਣੇ ਜ਼ਿਲ੍ਹਾ ਪੱਧਰੀ ਵੋਟਿੰਗ ਮਸ਼ੀਨਾ ਦੇ ਵੇਅਰਹਾਊਸ ਦੀ ਚੈਕਿੰਗ ਕੀਤੀ ਗਈ। ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਈ. ਵੀ. ਐਮ. ਵੇਅਰਹਾਊਸ ਕੁਆਟਰਲੀ ਇਸਪੈਕਸ਼ਨ ਈ. ਵੀ. ਐਮ. ਵੇਅਰਹਾਊਸ ਖੋਲ੍ਹ ਕੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਹਾਜ਼ਰੀ ਵਿਚ ਤੇ ਈ. ਵੀ. ਐਮ. ਵੇਅਰਹਾਊਸ ਦੀ ਮਹੀਨਾਵਾਰ ਚੈਕਿੰਗ ਬਿਨ੍ਹਾਂ ਵੇਅਰਹਾਊਸ ਖੋਲ੍ਹੇ ਬਾਹਰੋਂ ਤੋਂ ਹੀ ਕੀਤੀ ਜਾਂਦੀ ਹੈ। ਚੈਕਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਵਨੀਤ ਕੌਰ, ਸਹਾਇਕ ਕਮਿਸ਼ਨਰ (ਜਨਰਲ)-ਕਮ-ਈ. ਵੀ. ਐਮ. ਨੋਡਲ ਅਫ਼ਸਰ ਰਮਨਜੀਤ ਅਤੇ ਅਮਨਦੀਪ ਸਿੰਘ ਚੋਣ ਤਹਿਸੀਲਦਾਰ ਹਾਜ਼ਰ ਸਨ। ਸੰਯੁਕਤ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ ਜ਼ਿਲ੍ਹੇ ਦੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਸਪੈਸ਼ਲ ਸਮਰੀ ਰਵੀਜ਼ਨ-2027 ਦੇ ਸ਼ੈਡਿਊਲ ਅਤੇ ਸਪੈਸ਼ਲ ਕੈਂਪ ਬਾਰੇ ਦੱਸਿਆ ਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇਦਿਆ ਨਾਲ ਚੋਣਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ, ਭਾਰਤੀ ਜਨਤਾ ਪਾਰਟੀ ਤੋਂ ਮਨੀਸ਼ ਅਗਨੀਹੋਤਰੀ ਤੇ ਕੁਲਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤੋਂ ਨਰਿੰਦਰ ਸਿੰਘ, ਸੀ. ਪੀ. ਆਈ. ( ਐਮ) ਤੋਂ ਚਰਨਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਕਦੇ ਵੀ ਕਿਸੇ ਗਰੀਬ ਦਾ ਦਿਲ ਨਹੀਂ ਦੁਖਾਉਣਾ ਚਾਹੀਦਾ-ਪਰਮਾਰ ਅਗਲੀ ਖ਼ਬਰ ਬਲਾਕ ਸੜੋਆ ਦੇ ਮਿਡਲ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਕਦੋਂ ਪੂਰੀ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।