06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸੋਨੂੰ ਭਾਟੀਆ ਨੂੰ ਭਾਜਪਾ ਓ. ਬੀ. ਸੀ. ਮੋਰਚਾ ਦਾ ਉੱਪ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ

ਬਲਾਚੌਰ, 5 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਹਲਕੇ ਦੀ ਸਰਗਰਮ ਸਿਆਸਤ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਭਾਜਪਾ ਦੇ ਸਰਗਰਮ ਨੌਜਵਾਨ ਆਗੂ ਸੰਦੀਪ ਕੁਮਾਰ ਸੋਨੂੰ ਭਾਟੀਆ ਨੂੰ ਭਾਰਤੀ ਜਨਤਾ ਪਾਰਟੀ ਦੇ ਓ. ਬੀ.

ਅਜੀਤ ਡੈਸਕ 06-10-2026
ਬਲਾਚੌਰ, 5 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਹਲਕੇ ਦੀ ਸਰਗਰਮ ਸਿਆਸਤ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਭਾਜਪਾ ਦੇ ਸਰਗਰਮ ਨੌਜਵਾਨ ਆਗੂ ਸੰਦੀਪ ਕੁਮਾਰ ਸੋਨੂੰ ਭਾਟੀਆ ਨੂੰ ਭਾਰਤੀ ਜਨਤਾ ਪਾਰਟੀ ਦੇ ਓ. ਬੀ. ਸੀ. ਮੋਰਚਾ ਪੰਜਾਬ ਦਾ ਉੱਪ ਪ੍ਰਧਾਨ ਲਗਾਏ ਜਾਣ ’ਤੇ ਵੱਖ-ਵੱਖ ਆਗੂਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਸੋਨੂੰ ਭਾਟੀਆ ਨੂੰ ਓ. ਬੀ. ਸੀ. ਮੋਰਚਾ (ਭਾਜਪਾ) ਪੰਜਾਬ ਦਾ ਉੱਪ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਜਿਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਉਥੇ ਨਾਲ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਤੇ ਓ. ਬੀ. ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਰਾਜ ਚੌਧਰੀ ਦਾ ਧੰਨਵਾਦ ਕੀਤਾ। ਇਲਾਕੇ ਦੇ ਸਮਾਜ ਸੇਵੀ ਤੇ ਘਾਗ ਸਿਆਸਤਦਾਨ ਚੌਧਰੀ ਸੁਰਜੀਤ ਭਾਟੀਆ ਆਦੋਆਣਾ ਦੇ ਵੱਡੇ ਸਪੁੱਤਰ ਚੌਧਰੀ ਸੰਦੀਪ ਕੁਮਾਰ (ਸੋਨੂੰ ਭਾਟੀਆ) ਦੀ ਇਸ ਨਿਯੁਕਤੀ ’ਤੇ ਨਰਿੰਦਰ ਸੂਦਨ, ਐਡਵੋਕੇਟ ਅਮਨ ਕੌਸ਼ਲ, ਵਿਜੇ ਭਾਟੀਆ ਸੰਢਰੇਵਾਲ, ਵਰਿੰਦਰ ਸੈਣੀ, ਰਾਜੂ ਅਨੰਦ, ਮਨੋਹਰ ਲਾਲ ਅਨੰਦ, ਸੁਮਿਤ ਘਈ, ਮੋਹਨ ਲਾਲ ਉਹਰੀ, ਪ੍ਰਵੀਨ ਪੁਰੀ, ਬਜੁਰਗ ਆਗੂ ਰਾਣਾ ਹਰਕੇਸ਼ ਸਿੰਘ ਕੇ. ਸੀ. ਤੇ ਹੋਰਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਧਾਰਮਿਕ ਸਮਾਗਮ ਕਰਾਇਆ ਅਗਲੀ ਖ਼ਬਰ ਕਰਾਵਰ ’ਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।