06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਧਿਆਪਕਾਂ ਨੂੰ ਟਰਾਂਸਫ਼ਰ ਲਈ ਦਿੱਤਾ ਜਾਵੇ ਬਦਲੀ ਦਾ ਵਿਸ਼ੇਸ਼ ਮੌਕਾ-ਜੀ. ਟੀ. ਯੂ

ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ 5994 ਅਤੇ 4161 ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਟਰਾਂਸਫ਼ਰ ਪੋਰਟਲ ਖੋਲ੍ਹ ਕੇ ਬਦਲੀ ਦਾ ਸਪੈਸ਼ਲ ਮੌਕਾ ਦੇਣ ਦੀ ਅਪੀਲ ਕੀਤੀ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਉਕਤ ਅਧਿਆਪਕਾਂ ਨੂੰ ਬਦਲੀ ਲਈ ਸਪੈਸ਼ਲ ਮੌਕਾ ਦੇਣ ਲਈ ਪੱਤਰ ਜਾਰੀ ਕਰੇ ਤਾਂ ਜੋ ਆਪਣੇ ਘਰੋਂ ਤੋਂ ਕਰੀਬ ਦੋ ਸੌ ਕਿੱਲੋਮੀਟਰ ਤੱਕ ਦੂਰ ਦੁਰਾਡੇ ਬੈਠੇ ਉਕਤ ਅਧਿਆਪਕ ਵੀ ਆਪਣੇ ਰਿਹਾਇਸ਼ ਦੇ ਨਜ਼ਦੀਕ ਵਾਲੇ ਸਕੂਲਾਂ ਵਿਚ ਬਦਲੀ ਕਰਵਾ ਕੇ ਮਾਨਸਿਕ ਪ੍ਰੇਸ਼ਾਨੀ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਪੜਾਉਣ।

ਅਜੀਤ ਡੈਸਕ 06-11-2026
ਕੋਟਫ਼ਤੂਹੀ, 5 ਨਵੰਬਰ (ਅਵਤਾਰ ਸਿੰਘ ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ 5994 ਅਤੇ 4161 ਅਧਿਆਪਕਾਂ ਨੂੰ ਬਦਲੀ ਕਰਵਾਉਣ ਲਈ ਟਰਾਂਸਫ਼ਰ ਪੋਰਟਲ ਖੋਲ੍ਹ ਕੇ ਬਦਲੀ ਦਾ ਸਪੈਸ਼ਲ ਮੌਕਾ ਦੇਣ ਦੀ ਅਪੀਲ ਕੀਤੀ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਨਰਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਉਕਤ ਅਧਿਆਪਕਾਂ ਨੂੰ ਬਦਲੀ ਲਈ ਸਪੈਸ਼ਲ ਮੌਕਾ ਦੇਣ ਲਈ ਪੱਤਰ ਜਾਰੀ ਕਰੇ ਤਾਂ ਜੋ ਆਪਣੇ ਘਰੋਂ ਤੋਂ ਕਰੀਬ ਦੋ ਸੌ ਕਿੱਲੋਮੀਟਰ ਤੱਕ ਦੂਰ ਦੁਰਾਡੇ ਬੈਠੇ ਉਕਤ ਅਧਿਆਪਕ ਵੀ ਆਪਣੇ ਰਿਹਾਇਸ਼ ਦੇ ਨਜ਼ਦੀਕ ਵਾਲੇ ਸਕੂਲਾਂ ਵਿਚ ਬਦਲੀ ਕਰਵਾ ਕੇ ਮਾਨਸਿਕ ਪ੍ਰੇਸ਼ਾਨੀ ਤੋਂ ਮੁਕਤ ਹੋ ਕੇ ਵਿਦਿਆਰਥੀਆਂ ਨੂੰ ਪੜਾਉਣ। ਇਸ ਮੌਕੇ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਹਰਮਨੋਜ ਕੁਮਾਰ,ਹਰਦੇਵ ਗਿੱਲ, ਧਰਮਵੀਰ, ਨਰੇਸ਼ ਕੁਮਾਰ, ਇੰਦਰਜੀਤ ਸਿੰਘ, ਸਤਗੁਰ ਸਿੰਘ, ਮੱਖਣ ਸਿੰਘ, ਹਰਮਨਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਸੁਰਿੰਦਰ ਸਿੰਘ, ਅਨਿਲ ਕੁਮਾਰ, ਦਵਿੰਦਰ ਕੁਮਾਰ, ਮੈਡਮ ਸੁਖਮਨ, ਮੈਡਮ ਆਸਥਾ, ਮੈਡਮ ਲਕਸ਼ਮੀ, ਮੈਡਮ ਪਰਮਜੀਤ ਅਤੇ ਮੈਡਮ ਮਨਦੀਪ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼ੇਰਗਿੱਲ ਕਾਲਜ ਮੁਕੰਦਪੁਰ ਵਲੋਂ ਲਗਾਇਆ ਗਿਆ ਵਿੱਦਿਅਕ ਟੂਰ ਅਗਲੀ ਖ਼ਬਰ ਅਮਰਦੀਪ ਕਾਲਜ ’ਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।