06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਏਸੀਸੀ ਪੁਰਸ਼ ਅੰਡਰ-19 ਏਸ਼ੀਆ ਕੱਪ 2026 ਵਿਚ ਭਾਰਤ ਨੇ ਨੇਪਾਲ ਨੂੰ 10 ਵਿਕਟਾਂ ਨਾਲ ਹਰਾਇਆ

ਦਿੱਲੀ, 6 ਨਵੰਬਰ- ਏਸੀਸੀ ਪੁਰਸ਼ ਅੰਡਰ-19 ਏਸ਼ੀਆ ਕੱਪ 2026 ਵਿੱਚ ਟੀਮ ਇੰਡੀਆ ਨੇ ਜਿੱਤ...

ਅਜੀਤ ਡੈਸਕ 06-11-2026

ਦਿੱਲੀ, 6 ਨਵੰਬਰ- ਏਸੀਸੀ ਪੁਰਸ਼ ਅੰਡਰ-19 ਏਸ਼ੀਆ ਕੱਪ 2026 ਵਿਚ ਟੀਮ ਇੰਡੀਆ ਨੇ ਜਿੱਤ ਦੇ ਨਾਲ ਆਪਣੇ ਸਫ਼ਰ ਦਾ ਆਗਾਜ਼ ਕੀਤਾ ਹੈ। ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਭਾਰਤੀ ਟੀਮ ਨੇ ਨੇਪਾਲ ਨੂੰ 10 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਬਿਨਾਂ ਕੋਈ ਵਿਕਟ ਗੁਆਏ ਮਹਿਜ਼ 19.1 ਓਵਰਾਂ ਵਿਚ 129 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

128 ਦੌੜਾਂ 'ਤੇ ਸਿਮਟੀ ਨੇਪਾਲ ਦੀ ਟੀਮ

ਮੈਚ ਵਿਚ ਟਾਸ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨੇਪਾਲ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਜ਼ਿਆਦਾ ਦੇਰ ਟਿਕ ਨਹੀਂ ਸਕੀ। ਪੂਰੀ ਟੀਮ 42.3 ਓਵਰਾਂ ਵਿਚ 128 ਦੌੜਾਂ ਬਣਾ ਕੇ ਆਲਆਊਟ ਹੋ ਗਈ।

ਨੇਪਾਲ ਵਲੋਂ ਦਰਸ਼ ਸੋਨਾਰ ਨੇ ਸਭ ਤੋਂ ਵੱਧ 43 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ 93 ਗੇਂਦਾਂ ਦਾ ਸਾਹਮਣਾ ਕਰਦਿਆਂ ਇਕ ਚੌਕਾ ਅਤੇ ਇਕ ਛੱਕਾ ਲਗਾਇਆ। ਹਾਲਾਂਕਿ, ਬਾਕੀ ਬੱਲੇਬਾਜ਼ ਵੱਡਾ ਯੋਗਦਾਨ ਪਾਉਣ ਵਿੱਚ ਨਾਕਾਮ ਰਹੇ ਅਤੇ ਭਾਰਤ ਨੂੰ ਜਿੱਤ ਲਈ 129 ਦੌੜਾਂ ਦਾ ਟੀਚਾ ਮਿਲਿਆ।

ਭਾਰਤੀ ਟੀਮ ਨੇ ਇਸ ਛੋਟੇ ਟੀਚੇ ਨੂੰ ਬੇਹੱਦ ਆਸਾਨੀ ਨਾਲ ਹਾਸਲ ਕਰਦਿਆਂ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਪਿਛਲੀ ਖ਼ਬਰ ਆੜ੍ਹਤੀ ਗੁਰਸੇਵਕ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਹਲਕਾ ਖੇਮਕਰਨ ਦੀਆਂ ਸਾਰੀਆਂ ਪਾਰਟੀਆਂ ਇਕ ਮੰਚ ’ਤੇ ਇਕੱਠੀਆਂ ਅਗਲੀ ਖ਼ਬਰ ਦੋਹਾ ਕਤਰ 'ਚ ਅਮਨਦੀਪ ਸਿੰਘ ਨੇ ਜਿੱਤਿਆ ਗੋਲਡ ਮੈਡਲ,