ਮੈਡੀਕਲ ਕੈਂਪ ’ਚ ਸਿਹਤ ਜਾਂਚ ਤੇ ਦਵਾਈਆਂ ਦਿੱਤੀਆਂ
ਬਹਿਰਾਮ, 5 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਝੰਡੇਰਾਂ ਵਿਖੇ ਲਿਵਾਸਾ ਹਸਪਤਾਲ ਵਲੋਂ ਪੰਜਾਬ ਕਾਂਗਰਸ ਸੇਵਾ ਦਲ ਟੀਮ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਜਿਸ ਵਿਚ ਤਕਰੀਬਨ 250 ਲੋਕਾਂ ਨੇ ਸਿਹਤ ਜਾਂਚ ਕਰਾਉਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਲਈਆਂ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਛਿੰਦਰਪਾਲ ਸਬ ਇੰਸਪੈਕਟਰ ਪੁਲਿਸ ਥਾਣਾ ਬਹਿਰਾਮ ਤੇ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਸਾਂਝੇ ਤੌਰ ’ਤੇ ਕੈਂਪ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਪਿੰਡਾਂ ਵਿਚ ਸਿਹਤ ਜਾਂਚ ਕੈਂਪ ਲਗਾਉਣੇ ਇਕ ਵਧੀਆ ਲੋਕ ਹਿੱਤ ਕਾਰਜ ਹੈ।
ਪ
ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਕਾਂਗਰਸ ਸੇਵਾ ਦਲ ਦੇ ਸੰਯੁਕਤ ਸਕੱਤਰ ਇਰਵਨ ਕੁਮਾਰ ਤੇ ਹੋਰ। ਅਜੀਤ ਤਸਵੀਰ
06-10-2026
ਬਹਿਰਾਮ, 5 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਝੰਡੇਰਾਂ ਵਿਖੇ ਲਿਵਾਸਾ ਹਸਪਤਾਲ ਵਲੋਂ ਪੰਜਾਬ ਕਾਂਗਰਸ ਸੇਵਾ ਦਲ ਟੀਮ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਜਿਸ ਵਿਚ ਤਕਰੀਬਨ 250 ਲੋਕਾਂ ਨੇ ਸਿਹਤ ਜਾਂਚ ਕਰਾਉਣ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਲਈਆਂ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਛਿੰਦਰਪਾਲ ਸਬ ਇੰਸਪੈਕਟਰ ਪੁਲਿਸ ਥਾਣਾ ਬਹਿਰਾਮ ਤੇ ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ ਨੇ ਸਾਂਝੇ ਤੌਰ ’ਤੇ ਕੈਂਪ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਪਿੰਡਾਂ ਵਿਚ ਸਿਹਤ ਜਾਂਚ ਕੈਂਪ ਲਗਾਉਣੇ ਇਕ ਵਧੀਆ ਲੋਕ ਹਿੱਤ ਕਾਰਜ ਹੈ। ਸਾਨੂੰ ਸਾਰਿਆਂ ਨੂੰ ਇਹੋ ਜਿਹੇ ਕੈਂਪ ਲਗਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। ਮੁੱਖ ਪ੍ਰਬੰਧਕ ਇਰਵਨ ਕੁਮਾਰ ਸੰਯੁਕਤ ਸਕੱਤਰ ਕਾਂਗਰਸ ਸੇਵਾ ਦਲ ਪੰਜਾਬ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਵਿਸ਼ਾਲੀ ਚੌਧਰੀ, ਏ. ਐਸ. ਆਈ. ਸੁਰਿੰਦਰ ਪਾਲ, ਪ੍ਰਮਿੰਦਰ ਸਿੰਘ, ਰਾਜਵੀਰ ਕੁਮਾਰ, ਗੁਰਲੀਨ ਕੌਰ, ਬਲਦੀਸ਼ ਕੌਰ, ਸਤਨਾਮ ਸਿੰਘ, ਸੁਰਿੰਦਰ ਸਿੰਘ, ਸਤਪਾਲ ਖਾਨਪੁਰ, ਮਨਪ੍ਰੀਤ ਸਿੰਘ, ਮਲਕੀਤ ਸਿੰਘ ਚਾਹਲਾਂ, ਮਦਨ ਲਾਲ ਰੰਧਾਵਾ, ਜਸਵਿੰਦਰ ਸਿੰਘ, ਜੋਗਿੰਦਰ ਪਾਲ, ਜੋਬਨ ਕਲਸੀ, ਪਰਮਜੀਤ ਕਲਸੀ ਆਦਿ ਹਾਜ਼ਰ ਸਨ।