ਮਾਹਿਲ ਗਹਿਲਾ ਵਿਖੇ ਬਾਬਾ ਸ੍ਰੀਚੰਦ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ
ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਾਹਿਲ ਗਹਿਲਾ ਵਿਖੇ ਬਾਬਾ ਸ੍ਰੀਚੰਦ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਸਤਿਗੁਰੂ ਬਾਬਾ ਮੰਗਲ ਦਾਸ ਵਿਖੇ ਡੇਰਾ ਪ੍ਰਮੁੱਖ ਸੰਤ ਬਾਬਾ ਸ਼ਾਮ ਦਾਸ ਦੀ ਅਗਵਾਈ ਹੇਠ ਬਾਬਾ ਸ੍ਰੀਚੰਦ ਮਹਾਰਾਜ ਦੇ ਆਗਮਨ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਡੇਰੇ ਦਾ ਕੀਰਤਨੀ ਜਥਾ ਬਾਬਾ ਅਮਰਜੀਤ ਦਾਸ ਵਲੋਂ ਕੀਰਤਨ ਕੀਤਾ।
ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਾਹਿਲ ਗਹਿਲਾ ਵਿਖੇ ਬਾਬਾ ਸ੍ਰੀਚੰਦ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਡੇਰਾ ਸਤਿਗੁਰੂ ਬਾਬਾ ਮੰਗਲ ਦਾਸ ਵਿਖੇ ਡੇਰਾ ਪ੍ਰਮੁੱਖ ਸੰਤ ਬਾਬਾ ਸ਼ਾਮ ਦਾਸ ਦੀ ਅਗਵਾਈ ਹੇਠ ਬਾਬਾ ਸ੍ਰੀਚੰਦ ਮਹਾਰਾਜ ਦੇ ਆਗਮਨ ਦੇ ਸੰਬੰਧ ਵਿਚ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿਚ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਡੇਰੇ ਦਾ ਕੀਰਤਨੀ ਜਥਾ ਬਾਬਾ ਅਮਰਜੀਤ ਦਾਸ ਵਲੋਂ ਕੀਰਤਨ ਕੀਤਾ। ਉਪਰੰਤ ਪ੍ਰਸਿੱਧ ਕੀਰਤਨੀ ਜਥਾ ਭਾਈ ਗੁਰਪ੍ਰੀਤ ਸਿੰਘ ਬਨਬਾਲਾ ਵਲੋਂ ਬਾਬਾ ਜੀ ਦਾ ਜੀਵਨ ਤੇ ਉਹਨਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਨਾ ਕੀਤਾ। ਇਸ ਤੋਂ ਇਲਾਵਾ ਪ੍ਰੋਫੈਸਰ ਚੰਨਣ ਸਿੰਘ ਸੇਵਕ ਅਨੰਦਪੁਰ ਸਾਹਿਬ ਵਾਲੇ ਤੇ ਸੰਤ ਬਾਬਾ ਪ੍ਰੀਤਮ ਦਾਸ ਵਲੋਂ ਵੀ ਰਸ ਭਿੰਨਾ ਕੀਰਤਨ ਕੀਤਾ। ਅੰਤ ਵਿਚ ਡੇਰਾ ਪ੍ਰਮੁੱਖ ਸੰਤ ਬਾਬਾ ਸ਼ਾਮ ਦਾਸ ਵਲੋਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਕਿਹਾ ਗਿਆ ਕਿ ਸਾਨੂੰ ਮਨਾਂ ’ਚੋਂ ਵਿਕਾਰ ਕੱਢ ਕੇ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਗੁਰੂ ਸਾਹਿਬ ਜੀ ਦਾ ਸੰਕਲਪ ਪੂਰਾ ਕਰ ਸਕੀਏ। ਉਨ੍ਹਾਂ ਵਲੋਂ ਜਿਥੇ ਬਾਬਾ ਸ੍ਰੀਚੰਦ ਦੇ ਜੀਵਨ ਅਤੇ ਉਨ੍ਹਾਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਉਥੇ ਨਾਲ ਹੀ ਉਨ੍ਹਾਂ ਨੇ ਆਪਣੇ ਵਿਚਾਰਾਂ ’ਚ ਕਿਹਾ ਕਿ ਵਧੀਆ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਈਏ ਤੇ ਉਸ ਅਨੁਸਾਰ ਹੀ ਜ਼ਿੰਦਗੀ ਬਤੀਤ ਕਰੀਏ। ਅੰਤ ਵਿਚ ਉਨ੍ਹਾਂ ਨੇ ਆਏ ਹੋਏ ਮਹਾਂਪੁਰਖਾਂ ਹੋਰ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਲੈਕਚਰਾਰ ਬੂਟਾ ਸਿੰਘ ਮਾਹਿਲ ਨੇ ਨਿਭਾਏ। ਸੰਗਤਾਂ ਵਿਚ ਸਰਦਾਰ ਮਨਬੀਰ ਸਿੰਘ ਐਸ. ਡੀ. ਐਮ., ਸੰਤ ਭੁਪਿੰਦਰ ਦਾਸ ਕੋਟ ਗਰੇਵਾਲ, ਫਕੀਰ ਚੰਦ ਜੱਸਲ, ਜਸਵਿੰਦਰ ਸਿੰਘ ਏ. ਐਸ. ਆਈ., ਡਾਕਟਰ ਬਖਸ਼ੀਸ਼ ਸਿੰਘ, ਭੀਮ ਆਰਮੀ ਫਿਲੌਰ ਦੇ ਪ੍ਰਧਾਨ ਦੀਪਕ ਰਸੂਲਪੁਰੀ, ਕ੍ਰਿਸ਼ਨ ਬੱਬੂ ਅਕਾਲੀ ਆਗ, ਨਿਸ਼ਾਨਬੀਰ ਸਿੰਘ ਜ਼ਿਲ੍ਹਾ ਪ੍ਰਧਾਨ, ਰਾਜ ਕੁਮਾਰ ਏ. ਐਸ. ਆਈ., ਸੁਰਜੀਤ ਸਿੰਘ ਸਾਬਕਾ ਸਰਪੰਚ, ਹਰਿੰਦਰ ਸਿੰਘ ਭਾਜੀ, ਜਸਵੀਰ ਸਿੰਘ, ਬਲਵੀਰ ਸਿੰਘ ਐਚ. ਟੀ., ਜਸਬੀਰ ਖੁੱਤਣ, ਡਾਕਟਰ ਤਰਸੇਮ ਸਿੰਘ ਆਦਿ ਹਾਜ਼ਰ ਸਨ।