18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸੁਪਰੀਮ ਕੋਰਟ ’ਚ ਨਹੀਂ ਹੋ ਸਕੀ ਭਾਈ ਰਾਜੋਆਣਾ ਮਾਮਲੇ ਦੀ ਸੁਣਵਾਈ

ਸੁਪਰੀਮ ਕੋਰਟ ’ਚ ਨਹੀਂ ਹੋ ਸਕੀ ਭਾਈ ਰਾਜੋਆਣਾ ਮਾਮਲੇ ਦੀ ਸੁਣਵਾਈ

ਅਜੀਤ ਡੈਸਕ 19-11-2026

ਨਵੀਂ ਦਿੱਲੀ, 18 ਨਵੰਬਰ (ਜਗਤਾਰ ਸਿੰਘ)-ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਅਪੀਲ ’ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਹੋਣ ਵਾਲੀ ਸੁਣਵਾਈ ਇੱਕ ਵਾਰ ਫਿਰ ਮੁਲਤਵੀ ਹੋ ਗਈ । ਦਰਅਸਲ ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਤਿੰਨ ਮੈਂਬਰੀ ਬੈਂਚ ਵਲੋਂ ਕੀਤੀ ਜਾਣੀ ਸੀ ਪਰ ਦੁਪਹਿਰ 1 ਵਜੇ ਤੱਕ ਭਾਈ ਰਾਜੋਆਣਾ ਦੇ ਕੇਸ ਦਾ ਨੰਬਰ ਹੀ ਨਹੀਂ ਆਇਆ ਤੇ ਸੁਣਵਾਈ ਮੁਲਤਵੀ ਹੋ ਗਈ, ਕਿਉਂਕਿ ਦੁਪਹਿਰ 1 ਵਜੇ ਤੋਂ ਬਾਅਦ ਦੇ ਮਾਮਲਿਆਂ ਦੀ ਸੁਣਵਾਈ 2 ਜੱਜਾਂ ਦੀ ਬੈਂਚ ਵਲੋਂ ਕੀਤੀ ਜਾਣੀ ਸੀ । ਪਿਛਲੀ 28 ਅਕਤੂਬਰ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਵਲੋਂ ਪੇਸ਼ ਹੋਏ ਵਧੀਕ ਸਾਲੀਸਿਟਰ ਜਨਰਲ ਕੇ. ਐਮ. ਨਟਰਾਜ ਨੇ ਰਾਜੋਆਣਾ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਸਰਕਾਰ ਇਸ ਮਾਮਲੇ ’ਤੇ ਬਹਿਸ ਕਰੇਗੀ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਜ਼ਾ ਮੁਆਫ਼ੀ ਜਾਂ ਬਦਲਣ ਦੀ ਅਜਿਹੀ ਮੰਗ ਮਨਜ਼ੂਰ ਕੀਤੀ ਜਾ ਸਕਦੀ ਹੈ । ਇਸ ਤੋਂ ਬਾਅਦ ਕੋਰਟ ਵਲੋਂ ਸੁਣਵਾਈ ਲਈ 18 ਨਵੰਬਰ ਤੈਅ ਕੀਤੀ ਗਈ ਸੀ ਪਰ ਨੰਬਰ ਨਾ ਆਉਣ ਕਾਰਨ ਸੁਣਵਾਈ ਮੁਲਤਵੀ ਹੋ ਗਈ । ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਾਮਲੇ ਦੇ ਫ਼ੈਸਲੇ ਲਈ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ ਪਰ ਹਰ ਵਾਰੀ ਅਗਲੀ ਤਰੀਕ ਪੈ ਜਾਂਦੀ ਹੈ ।

ਪਿਛਲੀ ਖ਼ਬਰ ਕੁਲਗਾਮ ਮੁਕਾਬਲੇ ਦੌਰਾਨ ਚੋਟੀ ਦਾ ਲਸ਼ਕਰ ਕਮਾਂਡਰ ਹਲਾਕ ਅਗਲੀ ਖ਼ਬਰ ਟੀ.ਐਮ.ਸੀ. ਦੇ ਬਾਗੀ ਸੰਸਦ ਮੈਂਬਰਾਂ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ 24 ਨਵੰਬਰ ਦੀ ਸਮਾਂ ਹੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।