ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਭਾਰਤੀ ਜਲ ਸੈਨਾ ਦੀ ਬਰਾਕ ਪੁਆਇੰਟ ਡਿਫੈਂਸ ਮਿਜ਼ਾਈਲ ਪ੍ਰਣਾਲੀ ਦੇ ਅੱਪਗ੍ਰੇਡ ਅਤੇ ਪੁਰਾਣੇ ਹੋ ਚੁੱਕੇ ਉਪਕਰਨਾਂ ਨੂੰ ਬਦਲਣ ਲਈ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਨਾਲ ਲਗਭਗ 1,976 ਕਰੋੜ ਰੁਪਏ ਦਾ ਕਰਾਰ ਕੀਤਾ ਹੈ । ਇਸ ਪ੍ਰਣਾਲੀ ਦੇ ਅੱਪਗ੍ਰੇਡ ਹੋਣ ਨਾਲ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਦੀ ਹਵਾਈ ਰੱਖਿਆ ਸਮਰੱਥਾ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੀ ਮਾਰਕ ਸਮਰਥਾ ਵਿਚ ਵੀ ਵਾਧਾ ਹੋਵੇਗਾ। ਅਧਿਕਾਰੀਆਂ ਅਨੁਸਾਰ, ਇਸ ਕਰਾਰ ਤਹਿਤ ਮਿਜ਼ਾਈਲ ਪ੍ਰਣਾਲੀ ਦੇ ਹਾਰਡਵੇਅਰ ਤੇ ਸਾਫਟਵੇਅਰ ਦਾ ਵਿਆਪਕ ਪੱਧਰ ’ਤੇ ਅੱਪਗ੍ਰੇਡ ਕੀਤਾ ਜਾਵੇਗਾ । ਰੱਖਿਆ ਮੰਤਰਾਲੇ ਤੇ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ਵਿਚਾਲੇ 1,976.40 ਕਰੋੜ ਰੁਪਏ ਦਾ ਇਹ ਕਰਾਰ ‘ਹੋਰ ਪੂੰਜੀ ਖਰੀਦ ਪ੍ਰਕਿਰਿਆ’ ਤਹਿਤ 18 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਕੀਤਾ ਗਿਆ । ਇਸ ਮੌਕੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ ।
ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ
ਰੱਖਿਆ ਮੰਤਰਾਲੇ ਵਲੋਂ 1,976 ਕਰੋੜ ਰੁਪਏ ਦਾ ਕਰਾਰ
ਅਜੀਤ ਡੈਸਕ
19-11-2026