08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਮਾਲਵਾਹਕ ਜਹਾਜ਼ ਲੱਦਾਖ ’ਚ 13,629 ਫੁੱਟ ਦੀ ਉਚਾਈ ’ਤੇ ਉਤਰਿਆ

ਨਵੀਂ ਦਿੱਲੀ, 7 ਨਵੰਬਰ (ਪੀ.ਟੀ.ਆਈ.)-ਭਾਰਤੀ ਹਵਾਈ ਫੌਜ ਦੇ ਇੱਕ ਆਈ ਐੱਲ-76 ਐੱਮ ਡੀ ਰਣਨੀਤਕ ਟਰਾਂਸਪੋਰਟ ਜਹਾਜ਼ ਨੇ ਲੱਦਾਖ ਦੇ ਨਿਓਮਾ ਵਿਚ ਸਫਲਤਾਪੂਰਵਕ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਦੁਨੀਆ ਭਰ ਵਿਚ ਇਸ ਜਹਾਜ਼ ਵਲੋਂ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ ’ਤੇ ਉਤਰਨ ਦੀ ਘਟਨਾ ਹੈ।ਹਵਾਈ ਫੌਜ ਨੇ ਸਨਿੱਚਰਵਾਰ ਨੂੰ ਕਿਹਾ ਨਿਓਮਾ ਦੱਖਣੀ ਲੱਦਾਖ ਵਿਚ ਇੱਕ ਨਵਾਂ ਬਣਾਇਆ ਗਿਆ ਏਅਰਫੀਲਡ ਹੈ, ਜੋ ਕਿ ਅਸਲ ਕੰਟਰੋਲ ਰੇਖਾ ਤੋਂ ਸਿਰਫ 25 ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਇਸਨੂੰ ...

ਅਜੀਤ ਡੈਸਕ 08-11-2026

ਨਵੀਂ ਦਿੱਲੀ, 7 ਨਵੰਬਰ (ਪੀ.ਟੀ.ਆਈ.)-ਭਾਰਤੀ ਹਵਾਈ ਫੌਜ ਦੇ ਇੱਕ ਆਈ ਐੱਲ-76 ਐੱਮ ਡੀ ਰਣਨੀਤਕ ਟਰਾਂਸਪੋਰਟ ਜਹਾਜ਼ ਨੇ ਲੱਦਾਖ ਦੇ ਨਿਓਮਾ ਵਿਚ ਸਫਲਤਾਪੂਰਵਕ ਉਤਰ ਕੇ ਇਤਿਹਾਸ ਰਚ ਦਿੱਤਾ ਹੈ। ਇਹ ਦੁਨੀਆ ਭਰ ਵਿਚ ਇਸ ਜਹਾਜ਼ ਵਲੋਂ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਉਚਾਈ ’ਤੇ ਉਤਰਨ ਦੀ ਘਟਨਾ ਹੈ।ਹਵਾਈ ਫੌਜ ਨੇ ਸਨਿੱਚਰਵਾਰ ਨੂੰ ਕਿਹਾ ਨਿਓਮਾ ਦੱਖਣੀ ਲੱਦਾਖ ਵਿਚ ਇੱਕ ਨਵਾਂ ਬਣਾਇਆ ਗਿਆ ਏਅਰਫੀਲਡ ਹੈ, ਜੋ ਕਿ ਅਸਲ ਕੰਟਰੋਲ ਰੇਖਾ ਤੋਂ ਸਿਰਫ 25 ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਇਸਨੂੰ ਪਿਛਲੇ ਸਾਲ ਹੀ ਮੁਕੰਮਲ ਕੀਤਾ ਗਿਆ ਸੀ। ਆਈ.ਐਲ.-76 ਜਹਾਜ਼ ਲਗਪਗ 60 ਟਨ ਭਾਰ ਚੁੱਕ ਸਕਦੇ ਹਨ ਅਤੇ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਟੈਂਕ, ਬਖਤਰਬੰਦ ਵਾਹਨ ਅਤੇ ਭਾਰੀ ਉਪਕਰਣ ਲੱਦਾਖ ਦੇ ਨਾਲ-ਨਾਲ ਉੱਤਰ-ਪੂਰਬੀ ਖੇਤਰਾਂ ਵਿਚ ਪਹੁੰਚਾਉਣ ਲਈ ਤਾਇਨਾਤ ਕੀਤਾ ਜਾ ਚੁੱਕਾ ਹੈ। ਆਈ.ਐਲ.-76 ਲੱਦਾਖ ਦੇ ਲੇਹ ਅਤੇ ਥੋਇਸ ਲਈ ਲੌਜਿਸਟਿਕ ਮਿਸ਼ਨਾਂ ‘ਤੇ ਨਿਯਮਿਤ ਤੌਰ ’ਤੇ ਉਡਾਣ ਭਰਦੇ ਹਨ। ਹਾਲ ਹੀ ਵਿਚ ਅੱਪਗ੍ਰੇਡ ਕੀਤੇ ਗਏ ਇਹ ਏਅਰਫੀਲਡ ਲਗਪਗ 13,000 ਫੁੱਟ ਦੀ ਉਚਾਈ ‘ਤੇ ਸਥਿਤ ਹਨ। ਸ਼ਿਓਕ ਘਾਟੀ ਵਿਚ ਸਥਿਤ ਥੋਇਸ ਏਅਰਫੀਲਡ, ਸਿਆਚਿਨ ਵਿਚ ਚੱਲ ਰਹੇ ਅਪਰੇਸ਼ਨਾਂ ਦੀ ਸਹਾਇਤਾ ਲਈ ਬਹੁਤ ਮਹੱਤਵਪੂਰਨ ਹੈ।

ਪਿਛਲੀ ਖ਼ਬਰ ਖ਼ਰੀਦ ਟੀਚਾ ਪੂਰਾ ਹੋਣ ਦਾ ਹਵਾਲਾ ਦੇ ਕੇ ਪੰਜਾਬ ਦੀਆਂ ਕਰੀਬ 400 ਮੰਡੀਆਂ ’ਚ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਅਗਲੀ ਖ਼ਬਰ ਰਾਸ਼ਟਰਪਤੀ ਮੁਰਮੂ ਵਲੋਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।