06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਇਮਰਾਨ ਖ਼ਾਨ ਦੀ ਰਿਹਾਈ ਲਈ ਪਾਕਿਸਤਾਨ ਦੀਆਂ ਸੜਕਾਂ ’ਤੇ ਉਤਰਿਆ ਜਨ-ਸੈਲਾਬ

ਹਜ਼ਾਰਾਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਲੋਕ ਪਿੱਛੇ ਹਟਣ ਲਈ ਨਹੀਂ ਤਿਆਰ ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀਆਂ ਸੜਕਾਂ ’ਤੇ ਇਸ ਸਮੇਂ ਬੇਮਿਸਾਲ ਲੋਕ-ਉਭਾਰ ਵੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਲੋਕ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਜੇਲ੍ਹ ’ਚ ਬੰਦ ...

ਅਜੀਤ ਡੈਸਕ 07-10-2026

ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀਆਂ ਸੜਕਾਂ ’ਤੇ ਇਸ ਸਮੇਂ ਬੇਮਿਸਾਲ ਲੋਕ-ਉਭਾਰ ਵੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਗ੍ਰਿਫ਼ਤਾਰੀਆਂ ਦੇ ਬਾਵਜੂਦ ਲੋਕ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੱਡੇ ਪੱਧਰ ’ਤੇ ਪ੍ਰਦਰਸ਼ਨ ਕਰ ਰਹੇ ਹਨ। ਬੀਤੀ ਦੇਰ ਰਾਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦਾ ਰੋਸ ਮਾਰਚ ਜ਼ਿਲ੍ਹਾ ਕੋਹਾਟ ਦੀ ਲਾਚੀ ਤਹਿਸੀਲ ’ਚ ਪੁੱਜਾ। ਇੱਥੇ ਜੋਸ਼ੀਲੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਨੇ ਕਿਹਾ ਕਿ 8 ਅਕਤੂਬਰ ਤੋਂ ਪਾਕਿਸਤਾਨ ਸਰਕਾਰ ਅਤੇ ਫੌਜ਼ ਖ਼ਿਲਾਫ਼ ‘ਅਸਲ ਟੀ-20 ਮੈਚ’ ਸ਼ੁਰੂ ਹੋਵੇਗਾ, ਜਦੋਂ ਪੀ. ਟੀ. ਆਈ. ਅਤੇ ਇਮਰਾਨ ਖ਼ਾਨ ਦੇ ਸਮਰਥਕਾਂ ਦਾ ਵਿਸ਼ਾਲ ਕਾਫ਼ਲਾ ਰਾਜਧਾਨੀ ਇਸਲਾਮਾਬਾਦ ਪਹੁੰਚ ਕੇ ਸਰਕਾਰ ਅਤੇ ਫੌਜ ਦੀਆਂ ਜੜਾਂ ਹਿਲਾ ਦਵੇਗਾ। ਮੁੱਖ ਮੰਤਰੀ ਅਫ਼ਰੀਦੀ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਖ਼ੈਬਰ ਪਖ਼ਤੂਨਖ਼ਵਾ ਹਮੇਸ਼ਾ ਇਮਰਾਨ ਖ਼ਾਨ ਦਾ ਸੀ, ਹੈ ਤੇ ਰਹੇਗਾ। ਗ੍ਰਹਿ ਮੰਤਰੀ ਮੋਹਸਿਨ ਨਕਵੀ ਵਲੋਂ ਉਨ੍ਹਾਂ ਨੂੰ ‘ਨਾਸਮਝ’ ਕਹੇ ਜਾਣ ’ਤੇ ਪਲਟਵਾਰ ਕਰਦਿਆਂ ਅਫ਼ਰੀਦੀ ਨੇ ਕਿਹਾ ਕਿ ਜੇਕਰ ਆਪਣੇ ਸੂਬੇ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਨਾ ਨਾਸਮਝੀ ਹੈ, ਤਾਂ ਉਹ ਇਹ ਨਾਸਮਝੀ ਵਾਰ-ਵਾਰ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਰਟੀ ਲੋਕਤੰਤਰਿਕ ਢੰਗ ਨਾਲ ਮੰਗਾਂ ਉਠਾ ਰਹੀ ਹੈ, ਪਰ ਜੇਕਰ ਹਾਲਾਤ ਹੱਦੋਂ ਪਾਰ ਹੋਏ ਤਾਂ ਲੋਕਾਂ ਦੇ ਰੋਹ ਨੂੰ ਸੰਭਾਲਣਾ ਕਿਸੇ ਦੇ ਵੱਸ ’ਚ ਨਹੀਂ ਰਹੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਮਰਾਨ ਖ਼ਾਨ ਚਾਹੁਣ ਤਾਂ ਜੇਲ੍ਹ ਤੋਂ ਬਾਹਰ ਆ ਸਕਦੇ ਹਨ, ਪਰ ਉਹ ਕੌਮ ਦੀ ਆਜ਼ਾਦੀ ਲਈ ਸਲਾਖਾਂ ਪਿੱਛੇ ਰਹਿਣਾ ਪਸੰਦ ਕਰ ਰਹੇ ਹਨ।

ਪਿਛਲੀ ਖ਼ਬਰ ਹੁਣ ਸਾਲ ’ਚ ਇਕ ਵਾਰ ਹੋਵੇਗਾ ਜੀ.ਐੱਸ.ਟੀ. ਦਰਾਂ ’ਚ ਬਦਲਾਅ ਬਦਲਾਅ ਹਰ ਵਿੱਤੀ ਸਾਲ ਦੀ ਸ਼ੁਰੂਆਤ ’ਚ 1 ਅਪ੍ਰੈਲ ਤੋਂ ਕੀਤੇ... ਅਗਲੀ ਖ਼ਬਰ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਹੋਣਗੇ ਅਗਲੇ ਹਵਾਈ ਫ਼ੌਜ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।