ਕਾਹਿਰਾ, 5 ਸਤੰਬਰ (ਏਜੰਸੀ)-ਅਮਰੀਕੀ ਫੌਜ ਨੇ ਐਲਾਨ ਕੀਤਾ ਕਿ ਉਸਨੇ ਤਿੰਨ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਫੌਜ ਨੇ ਕਿਹਾ ਕਿ ਇਹ ਕਾਰਵਾਈ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਕੀਤੀ ਗਈ। ਫੌਜ ਨੇ ਚੇਤਾਵਨੀ ਦਿੱਤੀ ਕਿ, ਜੇ ਜ਼ਰੂਰੀ ਹੋਇਆ, ਤਾਂ ਉਹ ਈਰਾਨ ਦੇ ‘ਸੀਮਤ ਤੇ ਕਮਜ਼ੋਰ ਤੇਲ ਬੇੜੇ’ ਨੂੰ ਵੀ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ 2 ਈਰਾਨੀ ਤੇਲ ਟੈਂਕਰਾਂ ਨੂੰ ‘ਸਥਾਈ ਤੌਰ ’ਤੇ ਅਯੋਗ’ ਕਰ ਦਿੱਤਾ ਗਿਆ, ਜਦੋਂ ਕਿ ਇਕ ਤੀਜਾ, ਖਾਲੀ ਟੈਂਕਰ ਤਬਾਹ ਕਰ ਦਿੱਤਾ ਗਿਆ ਹੈ। ਅਮਰੀਕੀ ਫੌਜ ਦੇ ਇਕ ਬਿਆਨ ਦੇ ਅਨੁਸਾਰ, ਖੇਤਰ ’ਚ ਗਸ਼ਤ ਕਰਦੇ ਸਮੇਂ, ਇਕ ਅਮਰੀਕੀ ਜਹਾਜ਼ ਵਾਹਕ ਤੇ ਇਕ ਲੜਾਕੂ ਜਹਾਜ਼ ਨੇ ਈਰਾਨ ਦੁਆਰਾ ਕੀਤੇ ਗਏ ਹਮਲਿਆਂ ਤੋਂ ਆਪਣਾ ਬਚਾਅ ਕੀਤਾ। ਹਮਲਿਆਂ ’ਚ ਕਿਸੇ ਵੀ ਅਮਰੀਕੀ ਕਰਮਚਾਰੀ ਨੂੰ ਨੁਕਸਾਨ ਨਹੀਂ ਪਹੁੰਚਿਆ।
ਅਮਰੀਕੀ ਫ਼ੌਜ ਨੇ 3 ਈਰਾਨੀ ਤੇਲ ਟੈਂਕਰਾਂ ਨੂੰ ਬਣਾਇਆ ਨਿਸ਼ਾਨਾ
ਕਾਹਿਰਾ, 5 ਸਤੰਬਰ (ਏਜੰਸੀ)-ਅਮਰੀਕੀ ਫੌਜ ਨੇ ਐਲਾਨ ਕੀਤਾ ਕਿ ਉਸਨੇ ਤਿੰਨ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ। ਫੌਜ ਨੇ ਕਿਹਾ ਕਿ ਇਹ ਕਾਰਵਾਈ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਕੀਤੀ ਗਈ। ਫੌਜ ਨੇ ...
ਅਜੀਤ ਡੈਸਕ
06-09-2026