ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4000 ਅਗਨੀਵੀਰਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਡੇਟਾ ‘ਡਾਰਕ ਵੈੱਬ’ ਉਤੇ 500 ਅਮਰੀਕੀ ਡਾਲਰ ਵਿਚ ਵੇਚਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਹਰਿਆਣਾ ਦੇ ਬੱਲਭਗੜ੍ਹ ਦੇ ਰਹਿਣ ਵਾਲੇ 14 ਸਾਲਾ ਲੜਕੇ ਨੂੰ ਹਿਰਾਸਤ ਵਿਚ ਲਿਆ ਹੈ। ਜਾਂਚਕਰਤਾਵਾਂ ਅਨੁਸਾਰ ਰਜਿਸਟ੍ਰੇਸ਼ਨ ਕਰਵਾਉਣ ਅਤੇ ਦੂਜੇ ਸਰਕਾਰੀ ਵਿਭਾਗਾਂ ਵਿਚ ਰੁਜ਼ਗਾਰ ਦੇ ਮੌਕੇ ਤਲਾਸ਼ਣ ਲਈ ਸਾਬਕਾ ਅਗਨੀਵੀਰਾਂ ਵਾਸਤੇ ਤਿਆਰ ਕੀਤੀ ਗਈ ਇਕ ਟੈਸਟਿੰਗ (ਪਰੀਖਣ) ਵੈੱਬਸਾਈਟ ਤੱਕ ਨਾਬਾਲਗ ਨੇ ਬਿਨਾਂ ਇਜਾਜ਼ਤ ਦੇ ਪਹੁੰਚ ਬਣਾਈ ਸੀ। ਅਧਿਕਾਰੀਆਂ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਾਣਕਾਰੀ ਹਾਸਿਲ ਕਰਨ ਲਈ ਕਥਿਤ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਟੂਲਜ਼ ਦੀ ਵਰਤੋਂ ਕੀਤੀ ਗਈ ਸੀ।
4000 ਅਗਨੀਵੀਰਾਂ ਦਾ ਡੇਟਾ ਚੋਰੀ ਕਰਕੇ ‘ਡਾਰਕ ਵੈੱਬ’ ’ਤੇ ਵੇਚਣ ਦੀ ਕੋਸ਼ਿਸ਼
ਨਵੀਂ ਦਿੱਲੀ, 21 ਨਵੰਬਰ (ਪੀ. ਟੀ. ਆਈ.)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਵੈੱਬਸਾਈਟ ਨੂੰ ‘ਹੈਕ’ ਕਰਨ ਅਤੇ ਕਰੀਬ 4000 ਅਗਨੀਵੀਰਾਂ ਨਾਲ ਸੰਬੰਧਿਤ ਸੰਵੇਦਨਸ਼ੀਲ ਡੇਟਾ ‘ਡਾਰਕ ਵੈੱਬ’ ਉਤੇ 500 ਅਮਰੀਕੀ ਡਾਲਰ ਵਿਚ ...
ਅਜੀਤ ਡੈਸਕ
22-11-2026