22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਬਿਹਾਰ ’ਚ ਪੁਲ ਦਾ ਨਾਂਅ ਨਿਤਿਸ਼ ਕੁਮਾਰ ਦੇ ਨਾਂਅ ’ਤੇ ਰੱਖਣਾ ਸਿੱਖ ਭਾਵਨਾਵਾਂ ਦਾ ਅਪਮਾਨ -ਚੀਮਾ

ਚੰਡੀਗੜ੍ਹ 21 ਨਵੰਬਰ (ਅਜੀਤ ਬਿਊਰੋ)-ਬਿਹਾਰ ਸਰਕਾਰ ਵਲੋਂ ਗੰਗਾ ਦਰਿਆ ’ਤੇ ਬਣੇ ਕੱਚੀ ਦਰਗਾਹ–ਬਿਦੂਪੁਰ ਛੇ ਮਾਰਗੀ ਪੁਲ ਦਾ ਨਾਂਅ ‘ਨਿਤਿਸ਼ ਸੇਤੂ’ ਰੱਖਣ ਦੇ ਫ਼ੈਸਲੇ ਦਾ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵਿਰੋਧ ਕੀਤਾ ਹੈ।ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਹਾਰ ਸਰਕਾਰ ਵਲੋਂ ਛੇ-ਮਾਰਗੀ ਪੁਲ ਦਾ ਨਾਂਅ ‘ਨਿਤਿਸ਼ ਸੇਤੂ’ ਰੱਖਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਪੁਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਰਨ ਦੇ ਪ੍ਰਸਤਾਵ ਤੋਂ ਪਿੱਛੇ ਹਟਣਾ ਬਹੁਤ ਦੁਖਦਾਈ ਤੇ ਸਿੱਖ..

ਅਜੀਤ ਡੈਸਕ 22-11-2026

ਚੰਡੀਗੜ੍ਹ 21 ਨਵੰਬਰ (ਅਜੀਤ ਬਿਊਰੋ)-ਬਿਹਾਰ ਸਰਕਾਰ ਵਲੋਂ ਗੰਗਾ ਦਰਿਆ ’ਤੇ ਬਣੇ ਕੱਚੀ ਦਰਗਾਹ–ਬਿਦੂਪੁਰ ਛੇ ਮਾਰਗੀ ਪੁਲ ਦਾ ਨਾਂਅ ‘ਨਿਤਿਸ਼ ਸੇਤੂ’ ਰੱਖਣ ਦੇ ਫ਼ੈਸਲੇ ਦਾ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵਿਰੋਧ ਕੀਤਾ ਹੈ।ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਿਹਾਰ ਸਰਕਾਰ ਵਲੋਂ ਛੇ-ਮਾਰਗੀ ਪੁਲ ਦਾ ਨਾਂਅ ‘ਨਿਤਿਸ਼ ਸੇਤੂ’ ਰੱਖਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਪੁਲ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕਰਨ ਦੇ ਪ੍ਰਸਤਾਵ ਤੋਂ ਪਿੱਛੇ ਹਟਣਾ ਬਹੁਤ ਦੁਖਦਾਈ ਤੇ ਸਿੱਖ ਭਾਵਨਾਵਾਂ ਦਾ ਅਪਮਾਨ ਹੈ। ਚੀਮਾ ਨੇ ਇਸ ਫ਼ੈਸਲੇ ਨੂੰ ਸਿੱਖ ਗੁਰੂ ਸਾਹਿਬਾਨ ਦੀ ਵਿਰਾਸਤ ਦਾ ਸਿਆਸੀਕਰਨ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੁਲ ਦਾ ਉਦਘਾਟਨ ਮੌਜੂਦਾ ਨਾਮ ਨਾਲ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਨਿਤਿਸ਼ ਕੁਮਾਰ ਦਾ ਸਨਮਾਨ ਕਰਨਾ ਹੈ ਤਾਂ ਹੋਰ ਵੀ ਕਈ ਤਰੀਕੇ ਹਨ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ਨਾਲ ਜੁੜੀ ਤਜਵੀਜ਼ ਤੋਂ ਪਿੱਛੇ ਹਟਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ’ਚ ਰੱਖੇ ਜਾਣ ਵਾਲੇ ਪ੍ਰਸਤਾਵ ਤੋਂ ਮੁਕਰਨਾ ਡੂੰਘੀ ਸੱਟ ਮਾਰਨ ਵਾਲਾ ਤੇ ਪੂਰੀ ਤਰ੍ਹਾਂ ਨਾ-ਮਨਜ਼ੂਰ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਭਾਈਚਾਰੇ ਤੇ ਬਿਹਾਰ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੀ ਬੇਨਤੀ ਕੀਤੀ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਪੁਲ ਦਾ ਨਾਂਅ ਗੁਰੂ ਸਾਹਿਬ ਦੇ ਨਾਂਅ ’ਤੇ ਹੀ ਬਰਕਰਾਰ ਰਹੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਇਸ ਫ਼ੈਸਲੇ ਦਾ ਗੰਭੀਰ ਨੋਟਿਸ ਲੈਣ ਤੇ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ।

ਪਿਛਲੀ ਖ਼ਬਰ ਬੱਚੇ ਦੀ ਸੰਭਾਲ ਲਈ ਅਣਵਿਆਹੀ ਮਾਂ ਦਾ ਦਾਅਵਾ ਮੁਢਲੇ ਤੌਰ ’ਤੇ ਵਧੇਰੇ ਮਜ਼ਬੂਤ-ਸੁਪਰੀਮ ਕੋਰਟ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ’ਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।