ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ ਵਿਚ ਏ.ਬੀ.ਵੀ.ਪੀ. ਦੇ ਯਸ਼ ਡਾਬਸ ਨੇ 24,576 ਵੋਟਾਂ ਨਾਲ ਪ੍ਰਧਾਨ ਦਾ ਅਹੁਦਾ ਜਿੱਤਿਆ। ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ 30,634 ਵੋਟਾਂ ਨਾਲ ਉਪ-ਪ੍ਰਧਾਨ ਦਾ ਅਹੁਦਾ ਹਾਸਲ ਕੀਤਾ। ਇਸ ਦੇ ਨਾਲ ਹੀ, ਵਿਚ ਏ.ਬੀ.ਵੀ.ਪੀ. ਦੀ ਰੀਆ ਛਾਵੜੀ ਨੇ ਸਕੱਤਰ ਦਾ ਅਹੁਦਾ ਜਿੱਤਿਆ।
ਸਕੱਤਰ ਦਾ ਅਹੁਦਾ ਜਿੱਤਣ ਤੋਂ ਬਾਅਦ, ਏ.ਬੀ.ਵੀ.ਪੀ. ਦੀ ਰੀਆ ਛਾਵੜੀ ਨੇ ਕਿਹਾ, "ਮੈਂ ਇਸ ਜਿੱਤ ਤੋਂ ਬਹੁਤ ਖੁਸ਼ ਹਾਂ। ਇਕੋ-ਇਕ ਮਹਿਲਾ ਉਮੀਦਵਾਰ ਹੋਣ ਦੇ ਨਾਤੇ, ਮੈਂ ਆਪਣੇ ਕਾਰਜਕਾਲ ਦੌਰਾਨ ਵਿਦਿਆਰਥੀਆਂ ਲਈ ਆਪਣੀ ਸਮਰੱਥਾ ਅਨੁਸਾਰ ਹਰ ਸੰਭਵ ਕੰਮ ਕਰਨ ਲਈ ਤਿਆਰ ਹਾਂ। ਅਸੀਂ ਇਕ ਵਿਦਿਆਰਥੀ ਜਥੇਬੰਦੀ ਹਾਂ। ਅਸੀਂ ਸਿਆਸੀ ਏਜੰਡਿਆਂ 'ਤੇ ਧਿਆਨ ਕੇਂਦਰਿਤ ਨਹੀਂ ਕਰਦੇ; ਸਾਡਾ ਮਕਸਦ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੱਲ ਕਰਨਾ ਹੈ। ਇਸੇ ਕਰਕੇ ਵਿਦਿਆਰਥੀਆਂ ਨੇ ਸਾਡੇ 'ਤੇ ਭਰੋਸਾ ਜਤਾਇਆ—ਜਿਸ ਦੇ ਨਤੀਜੇ ਵਜੋਂ ਏ.ਬੀ.ਵੀ.ਪੀ. ਨੇ ਤਿੰਨ ਸੀਟਾਂ ਜਿੱਤੀਆਂ। ਸਭ ਤੋਂ ਪਹਿਲਾਂ, ਮੈਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੀ ਹਾਂ ਕਿ ਔਰਤਾਂ ਦੀ ਸੁਰੱਖਿਆ ਮੇਰੀ ਮੁੱਖ ਤਰਜੀਹ ਹੋਵੇਗੀ। ਇਸ ਤੋਂ ਇਲਾਵਾ, ਅਸੀਂ ਆਪਣੇ ਚੋਣ-ਮਨੋਰਥ ਪੱਤਰ (ਮੈਨੀਫੈਸਟੋ) ਵਿਚ ਦਰਸਾਏ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ—ਭਾਵੇਂ ਉਹ ਔਰਤਾਂ ਦੀ ਸੁਰੱਖਿਆ, ਪੀ.ਜੀ. ਦੀ ਜਾਂਚ-ਪੜਤਾਲ ਜਾਂ ਕੈਂਪਸ ਦੀ ਸੁਰੱਖਿਆ ਨਾਲ ਸੰਬੰਧਿਤ ਹੋਣ।"
ਤਾਜ਼ਾ ਖ਼ਬਰਾਂ
Free
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਚੋਣਾਂ - ਏ.ਬੀ.ਵੀ.ਪੀ. ਦੇ ਯਸ਼ ਡਾਬਸ ਨੇ ਜਿੱਤਿਆ ਪ੍ਰਧਾਨ ਦਾ ਅਹੁਦਾ
ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ ਵਿਚ ਏ.ਬੀ.ਵੀ.ਪੀ. ਦੇ ਯਸ਼ ਡਾਬਸ ਨੇ 24,576 ਵੋਟਾਂ ਨਾਲ ਪ੍ਰਧਾਨ ਦਾ...
ਅਜੀਤ ਡੈਸਕ
19-09-2026