22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੰਜਾਬ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ, 274 ਡੀ.ਐੱਸ.ਪੀ. ਅਤੇ ਏ.ਐੱਸ.ਪੀ. ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 22 ਨਵੰਬਰ - ਪੰਜਾਬ ਸਰਕਾਰ ਨੇ 21 ਨਵੰਬਰ 2026 ਨੂੰ ਜਾਰੀ ਹੁਕਮਾਂ ਤਹਿਤ ਪੰਜਾਬ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ...

ਅਜੀਤ ਡੈਸਕ 22-11-2026

ਚੰਡੀਗੜ੍ਹ, 22 ਨਵੰਬਰ - ਪੰਜਾਬ ਸਰਕਾਰ ਨੇ 21 ਨਵੰਬਰ 2026 ਨੂੰ ਜਾਰੀ ਹੁਕਮਾਂ ਤਹਿਤ ਪੰਜਾਬ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 274 ਡੀ.ਐੱਸ.ਪੀ. ਅਤੇ ਏ.ਐੱਸ.ਪੀ. (ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਤਬਾਦਲੇ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਦੇ ਨਾਲ-ਨਾਲ ਕ੍ਰਾਈਮ, ਸਾਈਬਰ ਕ੍ਰਾਈਮ, ਨਾਰਕੋਟਿਕਸ, ਡਿਟੈਕਟਿਵ ਅਤੇ ਟ੍ਰੈਫਿਕ ਵਿੰਗਾਂ ਵਿਚ ਕੀਤੇ ਗਏ ਹਨ। ਰਿਪੋਰਟਾਂ ਅਨੁਸਾਰ,  ਇਹ ਪ੍ਰਸ਼ਾਸਕੀ ਕਦਮ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਚੁੱਕਿਆ ਗਿਆ ਹੈ। ਸਾਰੇ ਸੰਬੰਧਿਤ ਅਧਿਕਾਰੀਆਂ ਨੂੰ 22 ਨਵੰਬਰ, 2026 ਦੀ ਦੁਪਹਿਰ ਤੱਕ ਆਪਣੀਆਂ ਮੌਜੂਦਾ ਥਾਵਾਂ ਤੋਂ ਰਿਲੀਵ ਹੋ ਕੇ ਨਵੀਂ ਤਾਇਨਾਤੀ ਵਾਲੀ ਥਾਂ 'ਤੇ ਚਾਰਜ ਸੰਭਾਲਣ ਅਤੇ ਇਸ ਦੀ ਰਿਪੋਰਟ ਪੁਲਿਸ ਮੁੱਖ ਦਫ਼ਤਰ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਲਈ ਸਿੱਖ ਸੰਗਤਾਂ ਦਾ ਜਥਾ ਅੱਜ ਹੋ ਰਿਹਾ ਹੈ ਰਵਾਨਾ ਅਗਲੀ ਖ਼ਬਰ ਦਿੱਲੀ - ਹਵਾ ਗੁਣਵੱਤਾ ਸੂਚਕਅੰਕ ਬਹੁਤ ਖਰਾਬ' ਸ਼੍ਰੇਣੀ ਵਿਚ