19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਟਰੰਪ ਨੂੰ ਦੋਹਰਾ ਝਟਕਾ: ਰਿਪਬਲਿਕਨ ਸੈਨੇਟਰਾਂ ਨੇ ਜੱਜ ਤੇ ਵਿਗਿਆਨ ਮੁਖੀ ਦੀਆਂ ਨਾਮਜ਼ਦਗੀਆਂ ਰੋਕੀਆਂ

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਹੀ ਪਾਰਟੀ ਦੇ 2 ਸੈਨੇਟਰਾਂ ਵਲੋਂ ਝਟਕਾ ਲੱਗਿਆ ਹੈ। ਟੈਕਸਸ ਦੇ ਸੈਨੇਟਰ ਜੌਨ ਕੌਰਨਿਨ ਨੇ ਸੰਘੀ ਜੱਜ ਲਈ ਟੀ. ਐਲੀਅਟ ਗਾਇਜ਼ਰ ਦੀ ਨਾਮਜ਼ਦਗੀ ਅੱਗੇ ਵਧਣ...

ਅਜੀਤ ਡੈਸਕ 20-11-2026

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੀ ਹੀ ਪਾਰਟੀ ਦੇ 2 ਸੈਨੇਟਰਾਂ ਵਲੋਂ ਝਟਕਾ ਲੱਗਿਆ ਹੈ। ਟੈਕਸਸ ਦੇ ਸੈਨੇਟਰ ਜੌਨ ਕੌਰਨਿਨ ਨੇ ਸੰਘੀ ਜੱਜ ਲਈ ਟੀ. ਐਲੀਅਟ ਗਾਇਜ਼ਰ ਦੀ ਨਾਮਜ਼ਦਗੀ ਅੱਗੇ ਵਧਣ ਤੋਂ ਰੋਕ ਦਿੱਤੀ ਹੈ, ਜਦਕਿ ਸੈਨੇਟ ਦੀ ਸਿਹਤ ਕਮੇਟੀ ਦੇ ਚੇਅਰਮੈਨ ਬਿੱਲ ਕੈਸਿਡੀ ਨੇ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੇ ਮੁਖੀ ਲਈ ਜਿਮ ਓ’ਨੀਲ ਦੀ ਨਾਮਜ਼ਦਗੀ ਉੱਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਗਾਇਜ਼ਰ ਨਿਆਂ ਵਿਭਾਗ ਦੇ ਕਾਨੂੰਨੀ ਸਲਾਹਕਾਰ ਦਫ਼ਤਰ ਦੇ ਮੁਖੀ ਹਨ। ਟਰੰਪ ਨੇ ਉਨ੍ਹਾਂ ਨੂੰ ਡੈਲਸ ਇਲਾਕੇ ਵਿਚ ਟੈਕਸਸ ਦੇ ਉੱਤਰੀ ਜ਼ਿਲ੍ਹੇ ਦੀ ਸੰਘੀ ਅਦਾਲਤ ਲਈ ਚੁਣਿਆ ਸੀ। ਕੌਰਨਿਨ ਨੇ ਕਿਹਾ ਕਿ ਗਾਇਜ਼ਰ ਟੈਕਸਸ ਦੇ ਵਸਨੀਕ ਨਹੀਂ ਹਨ ਤੇ ਉਨ੍ਹਾਂ ਕੋਲ ਅਦਾਲਤ ਵਿਚ ਮੁਕੱਦਮੇ ਲੜਨ ਦਾ ਤਜਰਬਾ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਵ੍ਹਾਈਟ ਹਾਊਸ ਨੇ ਉਮਰ ਭਰ ਦੀ ਇਸ ਨਿਯੁਕਤੀ ਲਈ ਢੁੱਕਵੇਂ ਸਲਾਹ-ਮਸ਼ਵਰੇ ਅਤੇ ਜਾਂਚ-ਪੜਤਾਲ ਦਾ ਮੌਕਾ ਨਹੀਂ ਦਿੱਤਾ।

ਦੂਜੇ ਮਾਮਲੇ ਵਿਚ ਕੈਸਿਡੀ ਨੇ ਕਮੇਟੀ ਦੀ ਬੈਠਕ ਸ਼ੁਰੂ ਹੁੰਦਿਆਂ ਐਲਾਨ ਕੀਤਾ ਕਿ ਓ’ਨੀਲ ਦੀ ਨਾਮਜ਼ਦਗੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਓ’ਨੀਲ ਨੇ ਆਪਣੇ ਪਿਛਲੇ ਅਹੁਦਿਆਂ ਉੱਤੇ ਵਿਗਿਆਨ ਦੇ ਹੱਕ ਵਿਚ ਲੋੜੀਂਦੀ ਮਜ਼ਬੂਤੀ ਨਹੀਂ ਦਿਖਾਈ। ਓ’ਨੀਲ ਪਹਿਲਾਂ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੇ ਕਾਰਜਕਾਰੀ ਡਾਇਰੈਕਟਰ ਅਤੇ ਸਿਹਤ ਵਿਭਾਗ ਦੇ ਉਪ ਮੰਤਰੀ ਰਹਿ ਚੁੱਕੇ ਹਨ।

ਪਿਛਲੀ ਖ਼ਬਰ ਬ੍ਰੈਡਫੋਰਡ ’ਚ ਕੌਂਸਲਰ ਇਬਰਾਰ ਅਲੀ ’ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ ਅਗਲੀ ਖ਼ਬਰ ਸਰੀ ਵਿਖੇ ਗੋਲੀਬਾਰੀ ’ਚ ਮਾਰੇ ਗਏ ਪੰਜਾਬੀ ਲੜਕਾ ਤੇ ਲੜਕੀ ਦੀ ਪਛਾਣ ਜਨਤਕ