15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸੁਪਰੀਮ ਕੋਰਟ 'ਤੇ ਵਿਸ਼ਵਾਸ, ਮੈਨੂੰ ਇਨਸਾਫ਼ ਮਿਲੇਗਾ - ਉਨਾਵ ਜਬਰ ਜਨਾਹ ਪੀੜਤਾ

ਨਵੀਂ ਦਿੱਲੀ, 28 ਦਸੰਬਰ - ਉਨਾਵ ਜਬਰ ਜਨਾਹ ਦੇ ਦੋਸ਼ੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ...

ਅਜੀਤ ਡੈਸਕ 28-12-2025

ਨਵੀਂ ਦਿੱਲੀ, 28 ਦਸੰਬਰ - ਉਨਾਵ ਜਬਰ ਜਨਾਹ ਦੇ ਦੋਸ਼ੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਵਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ 'ਤੇ ਪੀੜਤਾ ਕਹਿੰਦੀ ਹੈ, "ਮੈਨੂੰ ਸੁਪਰੀਮ ਕੋਰਟ 'ਤੇ ਵਿਸ਼ਵਾਸ ਹੈ ਕਿ ਇਹ ਮੈਨੂੰ ਇਨਸਾਫ਼ ਦੇਵੇਗੀ। ਮੈਂ ਹਰ ਔਰਤ ਦੀ ਆਵਾਜ਼ ਬੁਲੰਦ ਕਰ ਰਹੀ ਹਾਂ... ਜੇਕਰ ਸੀਬੀਆਈ ਪਹਿਲਾਂ ਅਜਿਹਾ ਕਰਦੀ, ਤਾਂ ਮੈਨੂੰ ਇਨਸਾਫ਼ ਮਿਲਦਾ। ਉਸ ਦੀ (ਕੁਲਦੀਪ ਸੇਂਗਰ) ਜ਼ਮਾਨਤ ਰੱਦ ਹੋ ਜਾਂਦੀ ਕਿਉਂਕਿ ਉਸਨੇ ਮੇਰੇ ਨਾਲ ਜਬਰ ਜਨਾਹ ਕੀਤਾ। ਮੇਰੇ ਪਿਤਾ ਨੂੰ ਮਾਰ ਦਿੱਤਾ ਗਿਆ। ਮੇਰੇ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਗਿਆ। ਮੇਰੇ ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ... ਮੇਰੇ ਪਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਮੇਰੇ ਬੱਚੇ ਘਰ ਵਿਚ ਅਸੁਰੱਖਿਅਤ ਹਨ..."।

ਪਿਛਲੀ ਖ਼ਬਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ