15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਨਾਲ ਲੱਦੀ ਟਰਾਲੀ ਪਲਟੀ

ਕਪੂਰਥਲਾ, 19 ਦਸੰਬਰ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਦੇ ਗੱਠਾਂ ਨਾਲ ਲੱਦੀ ਟਰਾਲੀ ਪਲਟ ਜਾਣ ਦਾ ਸਮਾਚਾਰ ਪ੍ਰਾਪਤ...

ਅਜੀਤ ਡੈਸਕ 19-12-2025

ਕਪੂਰਥਲਾ, 19 ਦਸੰਬਰ (ਅਮਨਜੋਤ ਸਿੰਘ ਵਾਲੀਆ)- ਕਪੂਰਥਲਾ ਕਰਤਾਰਪੁਰ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਧੁੰਦ ਕਾਰਨ ਪਰਾਲੀ ਦੇ ਗੱਠਾਂ ਨਾਲ ਲੱਦੀ ਟਰਾਲੀ ਪਲਟ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਕਪੂਰਥਲਾ ਸੜਕ ’ਤੇ ਮਿਲਟਰੀ ਕੰਟੀਨ ਨੇੜੇ ਦੇਰ ਰਾਤ ਪਰਾਲੀ ਦੇ ਗਠਾਂ ਨਾਲ ਲੱਦੀ ਇਕ ਟਰਾਲੀ ਪਲਟ ਗਈ, ਜਿਸ ਦੀ ਸੂਚਨਾ ਮਿਲਣ ਤੇ ਟਰੈਫਿਕ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪਰਾਲੀ ਦੀਆਂ ਗੱਠਾਂ ਨੂੰ ਸਾਈਡ ਕਰਵਾਇਆ ਅਤੇ ਟਰਾਲੀ ਨੂੰ ਸਿੱਧਾ ਕਰਵਾ ਕੇ ਟ੍ਰੈਫ਼ਿਕ ਨੂੰ ਚਾਲੂ ਕਰਵਾ ਦਿੱਤਾ। ਜ਼ਿਕਰ ਯੋਗ ਹੈ ਕਿ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਪੈ ਰਹੀ ਹੈ, ਜਿਸ ਕਾਰਨ ਗੱਡੀਆਂ ਦੀ ਰਫ਼ਤਾਰ ਵੀ ਬਿਲਕੁਲ ਹੌਲੀ ਹੋ ਗਈ ਹੈ।

ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਪ੍ਰਭਾਵਿਤ ਅਗਲੀ ਖ਼ਬਰ ਪਟਵਾਰੀ ਰਿਸ਼ਵਤ ਲੈਂਦੇ ਵਿਜੀਲੈਂਸ ਟੀਮ ਵਲੋਂ ਰੰਗੇ ਹੱਥੀਂ ਕਾਬੂ