JALANDHAR WEATHER

ਜ਼ੀਰਕਪੁਰ ਪੁਲਿਸ ਨੇ 100 ਪੇਟੀਆਂ ਨਾਜਾਇਜ਼ ਸ਼ਰਾਬ ਫੜੀ, ਮੁਲਜ਼ਮ ਕਾਬੂ

ਜ਼ੀਰਕਪੁਰ, 31 ਮਈ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ ਕਰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਪੰਕਜ ਵਜੋਂ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਜ਼ੀਰਕਪੁਰ ਦੇ ਐਸ. ਆਈ. ਜੀਵਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹ ਪੁਲਿਸ ਟੀਮ ਨਾਲ ਗਸ਼ਤ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਚੰਡੀਗੜ੍ਹ ਦੇ ਠੇਕੇਦਾਰ ਸ਼ਰਾਬ ਇਕੱਠੀ ਕਰ ਕੇ ਹਰਿਆਣਾ ਤੇ ਦਿੱਲੀ ਵਿਚ ਤਸਕਰੀ ਕਰਦੇ ਹਨ।

ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਪੁਲਿਸ ਟੀਮ ਨਾਲ ਨਾਕਾਬੰਦੀ ਕਰਕੇ ਮੈਕ ਡੀ ਚੌਂਕ ਨੇੜੇ ਇੱਕ ਦਿੱਲੀ ਨੰਬਰ ਮਹਿੰਦਰਾ ਪਿੱਕਅਪ ਗੱਡੀ ਨੂੰ ਰੋਕਿਆ ਗਿਆ। ਜਦੋਂ ਉਨ੍ਹਾਂ ਗੱਡੀ ਦੀ ਤਲਾਸ਼ੀ ਲਈ, ਤਾਂ ਉਸ ਵਿਚੋਂ 100 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ, ਜੋ ਕਿ ਚੰਡੀਗੜ੍ਹ ਵਿਚ ਵਿਕਣਯੋਗ ਸੀ।

ਇਨ੍ਹਾਂ ਵਿਚ 80 ਪੇਟੀਆਂ ਦੇਸੀ ਸ਼ਰਾਬ ਸੰਤਰਾ ਅਤੇ 20 ਪੇਟੀਆਂ ਬਲਿਊ ਸਟਰੋਕ ਦੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਗੱਡੀ ਦੇ ਡਰਾਈਵਰ ਪੰਕਜ ਨੇ ਦੱਸਿਆ ਕਿ ਉਹ ਇਹ ਸ਼ਰਾਬ ਦਿੱਲੀ ਲੈ ਕੇ ਜਾ ਰਿਹਾ ਸੀ। ਮੌਕੇ ਤੇ ਉਹ ਪੁਲਿਸ ਨੂੰ ਇਸ ਸ਼ਰਾਬ ਦਾ ਕੋਈ ਪਰਮਿਟ ਜਾਂ ਲਾਇਸੈਂਸ ਨਹੀਂ ਦਿਖਾ ਸਕਿਆ। ਪੁਲਿਸ ਨੇ ਗੱਡੀ ਤੇ ਸ਼ਰਾਬ ਨੂੰ ਜ਼ਬਤ ਕਰ ਡਰਾਈਵਰ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ