ਨਾਨਕੇ ਘਰ ਜਾ ਰਹੇ 11 ਸਾਲਾਂ ਬੱਚੇ ਦੀ ਸੜਕ ਹਾਦਸੇ 'ਚ ਮੌਤ, ਮਾਤਾ-ਪਿਤਾ ਤੇ ਛੋਟਾ ਭਰਾ ਜ਼ਖਮੀ
ਸਮਰਾਲਾ 31 ਮਈ (ਗੋਪਾਲ ਸੋਫਤ)- ਪਿੰਡ ਬਾਲਿਓ ਨੇੜੇ ਸੜਕ ਹਾਦਸੇ ' ਚ 5ਵੀਂ ਕਲਾਸ ਦੇ 11 ਸਾਲਾਂ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੰਜਵੀਂ ਕਲਾਸ ਦਾ ਵਿਦਿਆਰਥੀ ਹਰਜੋਤ ਸਿੰਘ ਆਪਣੇ ਮਾਤਾ ਪਿਤਾ ਅਤੇ ਇੱਕ ਛੋਟਾ ਭਰਾ ਨਾਲ ਮੋਟਰਸਾਈਕਲ 'ਤੇ ਆਪਣੇ ਪਿੰਡ ਪਵਾਤ ਤੋਂ ਆਪਣੇ ਨਾਨਕੇ ਪਿੰਡ ਚਹਿਲਾਂ ਵਿਖੇ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਜਾ ਰਿਹਾ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ, ਨੇੜਲੇ ਪਿੰਡ ਪਵਾਤ ਨਿਵਾਸੀ ਤਰਲੋਚਨ ਸਿੰਘ ਆਪਣੀ ਪਤਨੀ ਸਮੇਤ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋ ਬੱਚਿਆਂ ਹਰਜੋਤ ਸਿੰਘ (11 ਸਾਲ) ਅਤੇ ਜਸਕਰਨ ਸਿੰਘ (9 ਸਾਲ) ਨੂੰ ਸਕੂਲ ਵਿਚ ਗਰਮੀ ਦੀਆਂ ਛੁੱਟੀਆਂ ਹੋਣ ਉਪਰੰਤ ਉਹਨਾਂ ਦੇ ਨਾਨਕੇ ਪਿੰਡ ਚਹਿਲਾਂ ਵਿਖੇ ਛੱਡਣ ਲਈ ਜਾ ਰਿਹਾ ਸੀ।
ਪਿੰਡ ਬਾਲਿਓ ਨੇੜੇ ਸਾਈਡ ਤੇ ਸੜਕ ਤੋਂ ਹੇਠਾਂ ਕੱਚੇ ਵਿਚ ਖੜੀ ਇੱਕ ਕਰੇਟਾ ਕਾਰ ਇਕ ਦਮ ਬੜੀ ਤੇਜ਼ੀ ਨਾਲ ਸੜਕ ਉੱਤੇ ਆ ਗਈ ਜਿਸ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਦਰਦਨਾਕ ਹਾਦਸੇ ਵਿਚ ਹਰਜੋਤ ਸਿੰਘ ਦੀ ਉੱਥੇ ਹੀ ਮੌਤ ਹੋ ਗਈ। ਜਦ ਕਿ ਮ੍ਰਿਤਕ ਬੱਚੇ ਦੇ ਪਿਤਾ ਤਰਲੋਚਨ ਸਿੰਘ, ਮਾਤਾ ਪਰਮਜੀਤ ਕੌਰ ਅਤੇ ਛੋਟੇ ਭਰਾ ਜਸਕਰਨ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ।
;
;
;
;
;
;
;
;