ਕਈ ਮਹੀਨਿਆਂ ਤੋਂ ਲਾਪਤਾ ਨੋਜਵਾਨ ਪੁੱਤਰ ਦੀ ਤਲਾਸ਼ ਲਈ ਬੇਬਸ ਮਾਂ ਨੇ ਲਗਾਈ ਗੁਹਾਰ
ਮਾਛੀਵਾੜਾ ਸਾਹਿਬ 16 ਮਈ, (ਮਨੋਜ ਕੁਮਾਰ)- ਮੂਲ ਰੂਪ ਵਿਚ ਨੇਪਾਲ ਤੋਂ ਆਏ ਦਿਹਾੜੀ ਕਰਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ 19 ਸਾਲਾਂ ਨੋਜਵਾਨ ਕਰੀਬ ਪੰਜ ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲਾਪਤਾ ਹੈ। ਹਾਲਾਂਕਿ ਪਰਿਵਾਰ ਨੇ ਉਸਦੀ ਤਲਾਸ਼ ਵਿਚ ਦਿਨ ਰਾਤ ਇਕ ਕਰ ਦਿੱਤੀ ਪਰ ਅਜੇ ਤੱਕ ਉਸਦੀ ਕੋਈ ਜਾਣਕਾਰੀ ਨਹੀਂ ਮਿਲੀ। ਆਪਣੇ ਲਾਪਤਾ ਨੋਜਵਾਨ ਬੇਟੇ ਬਾਰੇ ਗੱਲਬਾਤ ਕਰਦਿਆਂ ਇੰਦੂ ਰਾਣੀ ਨੇ ਦੱਸਿਆ ਕਿ ਉਸਦਾ ਪਰਿਵਾਰ ਨੇਪਾਲ ਤੋਂ ਕੰਮਕਾਜ ਦੀ ਤਲਾਸ਼ ਲਈ ਮਾਛੀਵਾੜਾ ਦੇ ਬਲੀਬੇਗ ਸਥਾਨ ਤੇ ਕਿਰਾਏ ’ਤੇ ਰਹਿ ਰਿਹਾ ਹੈ ਤੇ ਉਸਦਾ ਬੇਟਾ ਭੁਪਿੰਦਰ ਕੁਮਾਰ ਪਿਛਲੇ ਸਾਲ 27 ਦਸੰਬਰ ਨੂੰ ਘਰ ਤੋਂ ਕੰਮ ਕਰਨ ਲਈ ਕਹਿ ਕੇ ਗਿਆ ਤੇ ਅੱਜ ਤੱਕ ਵਾਪਸ ਨਹੀਂ ਪਰਤਿਆਂ। ਉਸਦਾ ਪਿਤਾ ਉਮੇਸ਼ ਦਿਹਾੜੀ ਕਰਕੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦਾ ਹੈ।
ਹਾਲਾਂਕਿ ਇਸਦੇ ਲਾਪਤਾ ਹੋਣ ਦੀ ਸੂਚਨਾ ਸਬੰਧਿਤ ਮਾਛੀਵਾੜਾ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਉਹਨਾਂ ਦੇ ਇਸ ਨੋਜਵਾਨ ਬੇਟੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ। ਉਸਨੇ ਪੁਲਿਸ ਤੋਂ ਮੰਗ ਕਰਦਿਆਂ ਕਿਹਾ ਕਿ ਉਸਦੇ ਲਾਪਤਾ ਬੇਟੇ ਨੂੰ ਜਲਦ ਤੋ ਜਲਦ ਲੱਭਿਆ ਜਾਵੇ।
;
;
;
;
;
;
;
;