JALANDHAR WEATHER

ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਗੋਲੀਆਂ ਮਾਰ ਕੇ ਕਤਲ

ਅਮਰਕੋਟ, 16 ਮਈ (ਭੱਟੀ)- ਥਾਣਾ ਸਦਰ ਪੱਟੀ ਦੇ ਅਧੀਨ ਆਉਂਦੇ ਪਿੰਡ ਰਾਮ ਖਾਰਾ ਵਿਖੇ ਦਿਨ ਦਿਹਾੜੇ ਇੱਕ ਕਬੂਤਰਬਾਜ਼ੀ ਟੂਰਨਾਮੈਂਟ 'ਤੇ ਕਬੂਤਰ ਉਡਾਉਣ ਆਏ ਗੁਰਪ੍ਰੀਤ ਸਿੰਘ ਗੋਰਾ ਉਮਰ 29 ਸਾਲ ਪਿੰਡ ਝੁਗੀਆ ਕਾਲੂ ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਇਸ ਮੌਕੇ ਐਸ.ਐਚ.ਉ ਥਾਣਾ ਸਦਰ ਗੁਰਚਰਨ ਸਿੰਘ, ਐਸ. ਪੀ. ਡੀ. ਸੁਖਨਿੰਦਰ ਸਿੰਘ, ਡੀ. ਐਸ. ਪੀ. ਡੀ. ਸਿਵਦਰਸ਼ਨ ਸਿੰਘ, ਚੌਂਕੀ ਇੰਚਾਰਜ ਘਰਿਆਲਾ ਏ. ਐਸ. ਆਈ. ਪਰਮਜੀਤ ਸਿੰਘ ਘਟਨਾ ਸਥਾਨ ਪਹੁੰਚੇ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਮੋਰਚਰੀ ਪੱਟੀ ਵਿਖੇ ਰੱਖਵਾਇਆ ਗਿਆ। ਮ੍ਰਿਤਕ ਗੁਰਪ੍ਰੀਤ ਸਿੰਘ ਗੋਰਾ ਚਾਰ ਮਹੀਨੇ ਪਹਿਲਾ ਕਤਲ ਕੇਸ ਵਿਚ ਜਮਾਨਤ ਤੇ ਆਇਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ