ਨੀਦਰਲੈਂਡ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ
ਦਿੱਲੀ, 16 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਦਰਲੈਂਡ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਲੋਕਾਂ ਵਲੋਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਸਵਾਗਤ ਕੀਤਾ ਗਿਆ। ਹੇਗ ਵਿਚ ਇਕ ਭਾਈਚਾਰਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ "ਇੰਨਾ ਪਿਆਰ ਅਤੇ ਉਤਸ਼ਾਹ ਦੇਖ ਕੇ, ਮੈਂ ਇਕ ਪਲ ਲਈ ਭੁੱਲ ਗਿਆ ਕਿ ਮੈਂ ਨੀਦਰਲੈਂਡਜ਼ ਵਿਚ ਹਾਂ, ਅਤੇ ਅਜਿਹਾ ਮਹਿਸੂਸ ਹੋਇਆ ਜਿਵੇਂ ਮੈਂ ਸਿਰਫ਼ ਭਾਰਤ ਵਿਚ ਕਿਸੇ ਤਿਉਹਾਰ ਵਿਚ ਸ਼ਾਮਲ ਹੋ ਰਿਹਾ ਹਾਂ... ਅਜਿਹਾ ਲੱਗਦਾ ਹੈ ਕਿ ਹੇਗ ਭਾਰਤੀ ਦੋਸਤੀ ਦਾ ਇੱਕ ਜ਼ਿੰਦਾ ਪ੍ਰਤੀਕ ਬਣ ਗਿਆ ਹੈ।
;
;
;
;
;
;
;
;