ਥਾਣਾ ਮੁਖੀ ਤਪਾ ਨੇ ਚੋਣਾਂ ਦਾ ਲਿਆ ਜਾਇਜ਼ਾ, ਰਾਜਾਸਾਂਸੀ 'ਚ ਵੋਟਾਂ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ
ਤਪਾ ਮੰਡੀ (ਬਰਨਾਲਾ)/ ਓਠੀਆਂ/ਅੰਮ੍ਰਿਤਸਰ, 14 ਦਸੰਬਰ (ਪ੍ਰਵੀਨ ਗਰਗ/ਗੁਰਵਿੰਦਰ ਸਿੰਘ ਛੀਨਾ) - ਬਲਾਕ ਸ਼ਹਿਣਾ ਅੰਦਰ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣੀਆਂ ਭਾਵੇਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ, ਪ੍ਰੰਤੂ ਲੋਕਾਂ ਵਿਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਸਿਰਫ ਇੱਕਾ ਦੁੱਕਾ ਲੋਕ ਹੀ ਵੋਟ ਪਾਉਣ ਲਈ ਆ ਰਹੇ ਹਨ। ਓਧਰ ਦੂਜੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਬਹਲ ਰੱਖਣ ਦੇ ਮਕਸਦ ਸਦਕਾ ਥਾਣਾ ਮੁਖੀ ਸ਼ਰੀਫ ਖਾਨ ਵਲੋਂ ਵੱਖ ਵੱਖ ਬੂਥਾਂ ਦਾ ਜਾਇਜਾ ਲਿਆ ਗਿਆ।ਇਸੇ ਤਰਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡਾਂ ਵਿੱਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਵਿਚ ਲੋਕਾਂ ਵਿਚ ਕੋਈ ਉਤਸ਼ਾਹ ਨਹੀਂ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਹਲੀਆਂ, ਮਟੀਆ, ਰਾਏਪੁਰ, ਉਮਰਪੁਰਾ , ਛੀਨਾ ਕਰਮ ਸਿੰਘ, ਜਸਤਰਵਾਲ ਅਤੇ ਕਈ ਹੋਰ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਕਿਸੇ ਵੀ ਪੋਲਿੰਗ ਬੂਥ 'ਤੇ ਲੰਬੀ ਲਾਈਨ ਨਹੀਂ ਲੱਗੀ ਤੇ ਕੋਈ ਕੋਈ ਵੋਟਰ ਵੋਟਾਂ ਪਾਉਂਦਾ ਦੇਖਿਆ ਗਿਆ। ਰਾਜਸਾਂਸੀ ਦੇ ਇਨ੍ਹਾਂ ਪਿੰਡਾਂ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਆਪੋ ਆਪਣੇ ਬੂਥ ਲਗਾ ਕੇ ਬੜੇ ਆਰਾਮ ਨਾਲ ਬੈਠੇ ਦਿਖਾਈ ਦਿੱਤੇ।
;
;
;
;
;
;
;
;