ਜੰਡਿਆਲਾ ਗੁਰੂ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ 45 ਪ੍ਰਤੀਸ਼ਤ ਦੇ ਲਗਭਗ ਵੋਟਾਂ ਪੋਲ ਹੋਈਆਂ
ਜੰਡਿਆਲਾ ਗੁਰੂ 14 ਦਸੰਬਰ (ਪ੍ਰਮਿੰਦਰ ਸਿੰਘ ਜੋਸਨ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਅੱਜ ਹੋ ਰਹੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਵਿੱਚ ਉਤਸ਼ਾਹ ਬਹੁਤ ਘੱਟ ਦਿਖਾਈ ਦਿੱਤਾ। ਇਲਾਕੇ ਦੇ ਪਿੰਡਾਂ ਗਹਿਰੀ ਮੰਡੀ, ਵਡਾਲਾ ਜੌਹਲ, ਦੇਵੀਦਾਸਪੁਰਾ, ਭੰਗਵਾਂ, ਅਮਰਕੋਟ, ਨਿਜਰਪੁਰਾ, ਮਿਹਰਬਾਨਪੁਰਾ, ਜਾਣੀਆਂ, ਧਾਰੜ , ਤਾਰਾਗੜ੍ਹ, ਮੱਲੀਆਂ, ਬਾਲੀਆਂ ਮੰਝਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕਰਕੇ ਵੇਖਿਆ ਗਿਆ ਕਿ ਸ਼ਾਮ ਤੱਕ ਵੋਟਾਂ ਪੈਣ ਦੇ ਸਮੇਂ ਤੱਕ ਲੋਕਾਂ ਵਿੱਚ ਰੁਝਾਨ ਘੱਟ ਦਿਖਾਈ ਦਿੱਤਾ ਅਤੇ ਟਾਂਵੇ ਟਾਂਵੇ ਲੋਕ ਆ ਕੇ ਆਪਣੇ ਸੰਵਿਧਾਨਕ ਹੱਕ ਵੋਟ ਦਾ ਇਸਤੇਮਾਲ ਕਰਕੇ ਜਾ ਰਹੇ ਸਨ ਪਰ ਕੁਝ ਥਾਵਾਂ ਨੂੰ ਛੱਡ ਕੇ ਪਹਿਲਾਂ ਵਰਗੀਆਂ ਲੋਕਾਂ ਦੀਆਂ ਕਤਾਰਾਂ ਲੱਗੀਆਂ ਦਿਖਾਈ ਨਹੀਂ ਦਿੱਤੀਆਂ ।
ਪੋਲਿੰਗ ਦਾ ਸਮਾਂ ਸਮਾਪਤ ਹੋਣ ਤੱਕ 40 ਤੋਂ 45 ਪ੍ਰਤੀਸ਼ਤ ਤੱਕ ਹੀ ਵੋਟਾਂ ਪੋਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਕਈ ਪੋਲਿੰਗ ਬੂਥਾਂ ਤੇ ਇਸ ਤੋਂ ਵੀ ਘੱਟ ਵੋਟ ਪੋਲ ਹੋਣ ਦੀ ਜਾਣਕਾਰੀ ਹੈ । ਇਲਾਕੇ ਵਿੱਚ ਵੋਟਾਂ ਅਮਨ ਸ਼ਾਂਤੀ ਨਾਲ ਹੀ ਸਮਾਪਤ ਹੋਈਆਂ ਅਤੇ ਕਿਸੇ ਜਗ੍ਹਾ ਕੋਈ ਲੜਾਈ ਝਗੜਾ ਹੋਣ ਦੀ ਜਾਣਕਾਰੀ ਨਹੀਂ ਪ੍ਰਾਪਤ ਹੋਈ ।
;
;
;
;
;
;
;
;