JALANDHAR WEATHER

ਮਲੋਟ ਹਲਕੇ ਦੇ ਪਿੰਡ ਕਿੰਗਰਾ ਵਿਚ ਅਕਾਲੀ-ਕਾਂਗਰਸੀਆਂ ਨੇ ਮੌਜੂਦਾ ਪਾਰਟੀ 'ਤੇ ਲਾਏ ਬੂਥ ਕੈਪਚਰਿੰਗ ਦੇ ਦੋਸ਼

ਮਲੋਟ , 14 ਦਸੰਬਰ (ਪਾਟਿਲ) - ਮਲੋਟ ਹਲਕੇ ਦੇ ਪਿੰਡ ਕਿੰਗਰਾ ਦੇ ਇਕ ਬੂਥ ਵਿਚ ਕਥਿਤ ਤੌਰ 'ਤੇ ਬੂਥ ਕੈਪਚਰਿੰਗ ਦੇ ਦੋਸ਼ ਅਕਾਲੀ ਤੇ ਕਾਂਗਰਸੀਆਂ ਵਲੋਂ ਲਗਾਏ ਗਏ ਹਨ ਜਦ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟ ਭਾਈ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਪਾਰਟੀ ਆਪਣੀ ਹਾਰ ਦੇ ਡਰੋਂ ਅਜਿਹੇ ਵਰਤਾਰੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬੂਥ 'ਤੇ ਦੁਬਾਰਾ ਵੋਟਿੰਗ ਹੋਣੀ ਚਾਹੀਦੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਵੀ ਮੌਜੂਦਾ ਪਾਰਟੀ ’ਤੇ ਬੂਥ ਕੈਪਚਰਿੰਗ ਦੇ ਦੋਸ਼ ਲਾਏ ਹਨ।ਉਧਰ ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਜਾਣ ਬੁਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਕਿੰਗਰਾ ਵਿਚ ਕੋਈ ਬੂਥ ਕੈਪਚਰਿੰਗ ਨਹੀਂ ਹੋਈ ਹੈ| ਕੁਝ ਸਮੇਂ ਲਈ ਵੋਟਿੰਗ ਜ਼ਰੂਰ ਰੁਕੀ ਸੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਸੰਬੰਧੀ ਚੁਕੰਨਾ ਕਰ ਦਿੱਤਾ ਹੈ। ਜੋ ਕੋਈ ਵੀ ਸ਼ਰਾਰਤੀ ਅਨਸਰ ਇਸ ਵਿਚ ਦੋਸ਼ੀ ਪਾਇਆ ਗਿਆ ਉਸ 'ਤੇ ਕਾਰਵਾਈ ਕੀਤੀ ਜਾਵੇਗੀ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ