ਸ਼ਾਂਤੀ ਪੂਰਵਿਕ ਨੇਪਰੇ ਚੜੀ ਬਲਾਕ ਨਡਾਲਾ ਦੀ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਪ੍ਰਕਿਰਿਆ
ਭੁਲੱਥ (ਕਪੂਰਥਲਾ), 14 ਦਸੰਬਰ (ਮਨਜੀਤ ਸਿੰਘ ਰਤਨ)-ਹਲਕਾ ਭੁਲੱਥ ਦੇ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਚਲਦਿਆਂ ਚੋਣ ਪ੍ਰਕਿਰਿਆ ਬਹੁਤ ਹੀ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚੜੀ। ਭਲੱਥ ਦੇ ਆਸ ਪਾਸ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਜੋ ਕਿ ਸ਼ਾਮ 4 ਵਜੇ ਸਮਾਪਤ ਹੋਇਆ। ਸਵੇਰ ਤੋਂ ਹੀ ਲੋਕ ਪੋਲਿੰਗ ਬੂਥਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਜਦਕਿ ਬਾਹਰ ਬਣੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਬੂਥਾਂ ਤੇ ਗਹਿਮਾ ਗਹਿਮੀ ਦਿਖਾਈ ਦਿੱਤੀ। ਪੱਤਰਕਾਰਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਨ ਤੇ ਦੇਖਿਆ ਗਿਆ ਕਿ ਸਾਰੇ ਪੋਲਿੰਗ ਬੂਥਾਂ ਤੇ ਅਮਨ ਅਮਾਨ ਨਾਲ ਵੋਟਾਂ ਪੈ ਰਹੀਆਂ ਸਨ। ਇਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਮੱਦੇ ਨਜ਼ਰ ਪੁਖਤਾ ਪ੍ਰਬੰਧ ਕੀਤੇ ਗਏ ਸਨ ਅਤੇ ਸਾਰੇ ਪੋਲਿੰਗ ਬੂਥਾਂ ਤੇ ਬਾਜ ਰੱਖੀ ਹੋਈ ਸੀ। ਡੀ.ਐਸ.ਪੀ. ਭੁਲੱਥ ਕਰਨੈਲ ਸਿੰਘ ਅਤੇ ਐਸ.ਐਚ. ਓ. ਰਣਜੀਤ ਸਿੰਘ ਆਪੋ ਆਪਣੀਆਂ ਪੁਲਿਸ ਪਾਰਟੀਆਂ ਨਾਲ ਪੋਲਿੰਗ ਬੂਥਾਂ ਤੇ ਨਿਗਰਾਨੀ ਕਰ ਰਹੇ ਸਨ।
;
;
;
;
;
;
;
;