ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਭਾਜਪਾ ਅਤੇ ਟਿੱਬਾ ਤੋਂ ਆਜ਼ਾਦ ਉਮੀਦਵਾਰ ਨੇ ਪਾਈ ਵੋਟ
ਕੁੱਲਗੜ੍ਹੀ (ਫ਼ਿਰੋਜ਼ਪੁਰ)/ਸੁਲਤਾਨਪੁਰ ਲੋਧੀ (ਕਪੂਰਥਲਾ), 14 ਦਸੰਬਰ (ਸੁਖਜਿੰਦਰ ਸਿੰਘ ਸੰਧੂ/ਥਿੰਦ) - ਜ਼ਿਲ੍ਹਾ ਪ੍ਰੀਸ਼ਦ ਜ਼ੋਜੋਨ ਸ਼ੇਰ ਖਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਾਜਬੀਰ ਕੌਰ ਨੇ ਪਤੀ ਸਾਹਿਬ ਸਿੰਘ ਮੁਦਕਾ ਮੰਡਲ ਪ੍ਰਧਾਨ ਬਾਜ਼ੀਦਪੁਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰਾਂ ਹਲਕਾ ਸੁਲਤਾਨਪੁਰ ਲੋਧੀ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਮੱਧਮ ਰਫਤਾਰ ਨਾਲ ਸ਼ੁਰੂ ਹੋਇਆ। ਹਲਕੇ ਅੰਦਰ ਕਿਸੇ ਵੀ ਬੂਥ ਤੇ ਅਜੇ ਲਾਇਨਾਂ ਦੇਖਣ ਨੂੰ ਨਹੀਂ ਮਿਲੀਆਂ। ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਜਸਵਿੰਦਰ ਕੌਰ ਕਾਲੇਵਾਲ ਨੇ ਆਪਣੇ ਪਤੀ ਨੰਬਰਦਾਰ ਜੋਗਾ ਸਿੰਘ ਨਾਲ਼ ਵੋਟ ਪਾਈ।
;
;
;
;
;
;
;
;