JALANDHAR WEATHER

ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਪਿੰਡ ਕਾਜੀਕੋਟ ਵਿਖੇ ਅਕਾਲੀ ਅਤੇ ‘ਆਪ’ ਸਮੱਰਥਕਾਂ ਵਿਚਕਾਰ ਚੱਲੇ ਇੱਟਾਂ ਰੋੜੇ ਅਤੇ ਗੋਲੀਆਂ

ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਕਾਜੀਕੋਟ ਵਿਖੇ ਬਲਾਕ ਸੰਮਤੀ ਦੀ ਚੋਣ ਨੂੰ ਲੈ ਕੇ ਬੂਥ ਲਗਾਉਣ ਸੰਬੰਧੀ ਅਕਾਲੀ ਦਲ ਅਤੇ ‘ਆਪ’ ਪਾਰਟੀ ਦੇ ਸਮੱਰਥਕ ਆਪਸ ਵਿਚ ਭਿੜ ਗਏ। ਦੋਵਾਂ ਧਿਰਾਂ ਵਲੋਂ ਇਕ ਦੂਜੇ ਉਪਰ ਇੱਟਾਂ ਚਲਾਉਣ, ਧੱਕੇਸ਼ਾਹੀ ਕਰਨ ਅਤੇ ਗੋਲੀ ਚਲਾਉਣ ਦੇ ਦੋਸ਼ ਲਗਾਏ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸ.ਡੀ.ਐਮ. ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਸਿਟੀ ਸੁਖਬੀਰ ਸਿੰਘ ਭਾਰੀ ਪੁਲਿਸ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਮਾਹੌਲ ਨੂੰ ਸ਼ਾਂਤ ਕਰਵਾਇਆ। ਇਸ ਘਟਨਾ ਨੂੰ ਲੈ ਕੇ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ