ਮੈਸੀ ਦੇ ਭਾਰਤ ਦੌਰੇ ਦਾ ਮੁੱਖ ਪ੍ਰਬੰਧਕ ਅਦਾਲਤ ਵਿਚ ਪੇਸ਼, ਭੇਜਿਆ ਗਿਆ ਰਿਮਾਂਡ ’ਤੇ
ਕੋਲਕਾਤਾ, 14 ਦਸੰਬਰ- ਫੁੱਟਬਾਲ ਦੇ ਦਿੱਗਜ ਲਿਓਨੇਲ ਮੈਸੀ ਦੇ ਜੀ.ਓ.ਏ.ਟੀ. ਇੰਡੀਆ ਟੂਰ 2025 ਦੇ ਪ੍ਰਮੋਟਰ ਅਤੇ ਮੁੱਖ ਪ੍ਰਬੰਧਕ ਸ਼ਤਦਰੁ ਦੱਤਾ ਨੂੰ ਕੋਲਕਾਤਾ ਦੀ ਵਿਧਾਨਨਗਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੁਣਵਾਈ ਤੋਂ ਬਾਅਦ ਅਦਾਲਤ ਨੇ ਦੱਤਾ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਦੇ ਅਨੁਸਾਰ ਟੂਰ ਦੇ ਆਯੋਜਨ ਨਾਲ ਸੰਬੰਧਿਤ ਮਾਮਲਿਆਂ ਲਈ ਪ੍ਰਬੰਧਕ ਦੀ ਜਾਂਚ ਚੱਲ ਰਹੀ ਹੈ। ਉਸ ਨੂੰ ਇਸ ਸੰਬੰਧ ਵਿਚ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ।
ਪੁਲਿਸ ਇਸ ਸਮੇਂ ਦੋਸ਼ੀ ਤੋਂ ਪੁੱਛਗਿੱਛ ਕਰੇਗੀ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ। ਉਹ ਇਹ ਵੀ ਜਾਂਚ ਕਰ ਰਹੀ ਹੈ ਕਿ ਪ੍ਰਬੰਧਕਾਂ ਨੇ ਸਟੇਡੀਅਮ ਦੇ ਅੰਦਰ ਪਾਣੀ ਦੀਆਂ ਬੋਤਲਾਂ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਦੀ ਇਜਾਜ਼ਤ ਕਿਵੇਂ ਦਿੱਤੀ, ਹਾਲਾਂਕਿ ਅਜਿਹੇ ਸਮਾਗਮਾਂ ਵਿਚ ਅਜਿਹੀਆਂ ਚੀਜ਼ਾਂ ਦੀ ਮਨਾਹੀ ਸੀ।
ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿਚ ਹਫੜਾ-ਦਫੜੀ ਮਚ ਗਈ ਜਦੋਂ ਫੁੱਟਬਾਲ ਸੁਪਰਸਟਾਰ ਲਿਓਨੇਲ ਮੈਸੀ ਦੇ ਅਚਾਨਕ ਸਟੇਡੀਅਮ ਛੱਡਣ ਤੋਂ ਬਾਅਦ ਗੁੱਸੇ ਵਿਚ ਆਏ ਪ੍ਰਸ਼ੰਸਕ ਭੜਕ ਉੱਠੇ। ਹਜ਼ਾਰਾਂ ਦਰਸ਼ਕਾਂ ਨੇ ਮੇਸੀ ਨੂੰ ਦੇਖਣ ਲਈ ਬਹੁਤ ਜ਼ਿਆਦਾ ਕੀਮਤ ਵਾਲੀਆਂ ਟਿਕਟਾਂ ਖਰੀਦੀਆਂ ਸਨ, ਜੋ ਆਪਣੇ ਜੀ.ਓ.ਏ.ਟੀ. ਟੂਰ 'ਤੇ ਭਾਰਤ ਵਿਚ ਸੀ। ਜਿਵੇਂ ਹੀ ਮੈਸੀ ਲੈਪ ਆਫ਼ ਆਨਰ ਤੋਂ ਬਾਅਦ ਜਲਦੀ ਚਲੇ ਗਏ। ਪ੍ਰਸ਼ੰਸਕਾਂ ਨੇ ਕੁਰਸੀਆਂ ਅਤੇ ਬੋਤਲਾਂ ਸੁੱਟ ਕੇ ਵਿਰੋਧ ਕੀਤਾ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
;
;
;
;
;
;
;
;