ਵਿਦੇਸ਼ ਮੰਤਰੀ ਸਾ'ਰ ਦੀ ਫੇਰੀ ਦੌਰਾਨ ਭਾਰਤ-ਇਜ਼ਰਾਈਲ ਵਪਾਰ, ਖੇਤੀਬਾੜੀ, ਤਕਨਾਲੋਜੀ 'ਤੇ ਸਹਿਯੋਗ 'ਤੇ ਕਰਨਗੇ ਚਰਚਾ
ਨਵੀਂ ਦਿੱਲੀ , 4 ਨਵੰਬਰ (ਏਐਨਆਈ): ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨੇ ਭਾਰਤ ਦੀ ਆਪਣੀ ਪਹਿਲੀ ਫੇਰੀ ਸਮਾਪਤ ਕੀਤੀ, ਜਿਸ ਵਿਚ ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਉੱਭਰਦੀਆਂ ਤਕਨਾਲੋਜੀਆਂ ਵਰਗੇ ਖੇਤਰਾਂ 'ਤੇ ਵਿਆਪਕ ਚਰਚਾ ਹੋਈ ਹੈ । ਇਕ ਅਧਿਕਾਰਤ ਬਿਆਨ ਵਿਚ ਐਮ.ਈ.ਏ. ਨੇ ਕਿਹਾ, "ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨੇ ਭਾਰਤ ਦਾ 2 ਦਿਨਾਂ ਦੌਰਾ ਕੀਤਾ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ।
ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਅੱਜ ਨਵੀਂ ਦਿੱਲੀ ਵਿਚ ਵਿਦੇਸ਼ ਮੰਤਰੀ ਗਿਡੀਅਨ ਸਾ'ਰ ਨਾਲ ਮੁਲਾਕਾਤ ਕੀਤੀ। ਮੰਤਰੀਆਂ ਨੇ ਭਾਰਤ-ਇਜ਼ਰਾਈਲ ਰਣਨੀਤਕ ਭਾਈਵਾਲੀ ਦੇ ਪੂਰੇ ਸਪੈਕਟ੍ਰਮ ਨੂੰ ਸ਼ਾਮਿਲ ਕਰਦੇ ਹੋਏ ਉਤਪਾਦਕ ਅਤੇ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਰਾਜਨੀਤਿਕ, ਸੁਰੱਖਿਆ, ਖੇਤੀਬਾੜੀ, ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸੰਬੰਧਾਂ ਦੇ ਨਾਲ-ਨਾਲ ਮਹੱਤਵਪੂਰਨ ਅਤੇ ਉੱਭਰਦੀਆਂ ਤਕਨਾਲੋਜੀਆਂ, ਸੈਮੀਕੰਡਕਟਰ, ਸਾਈਬਰ ਸੁਰੱਖਿਆ ਅਤੇ ਏਆਈ ਸਮੇਤ ਖੇਤਰਾਂ ਵਿਚ ਚੱਲ ਰਹੇ ਸਹਿਯੋਗ ਦੀ ਵੀ ਸਮੀਖਿਆ ਕੀਤੀ।"
;
;
;
;
;
;
;
;