ਭਾਰਤੀ ਕ੍ਰਿਕਟਰ ਰੇਣੂਕਾ ਸਿੰਘ ਠਾਕੁਰ ਨੂੰ 1 ਕਰੋੜ ਦਿੱਤਾ ਜਾਵੇਗਾ ਇਨਾਮ - ਮੁੱਖ ਮੰਤਰੀ ਸੁੱਖੂ
ਸ਼ਿਮਲਾ (ਹਿਮਾਚਲ ਪ੍ਰਦੇਸ਼), 3 ਨਵੰਬਰ-ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਭਾਰਤੀ ਕ੍ਰਿਕਟਰ ਰੇਣੂਕਾ ਸਿੰਘ ਠਾਕੁਰ ਨੂੰ 1 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਸਾਡੇ ਦੇਸ਼ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ। ਹਿਮਾਚਲ ਪ੍ਰਦੇਸ਼ ਦੀ ਇਕ ਧੀ, ਰੇਣੂਕਾ ਸਿੰਘ ਠਾਕੁਰ ਵੀ ਵਿਸ਼ਵ ਕੱਪ ਵਿਚ ਖੇਡੀ ਸੀ ਅਤੇ ਉਸਨੇ ਕੱਲ੍ਹ ਵਧੀਆ ਪ੍ਰਦਰਸ਼ਨ ਕੀਤਾ। ਇਸ ਸ਼ੁਭ ਮੌਕੇ 'ਤੇ ਮੈਂ ਐਲਾਨ ਕਰਦਾ ਹਾਂ ਕਿ ਮੈਂ ਉਸਨੂੰ 1 ਕਰੋੜ ਰੁਪਏ ਦੇ ਰਿਹਾ ਹਾਂ। ਉਸਨੇ ਹਿਮਾਚਲ ਦਾ ਨਾਂਅ ਹੋਰ ਰੌਸ਼ਨ ਕੀਤਾ ਹੈ।
;
;
;
;
;
;
;