ਪੁਲਿਸ ਨੇ 2 ਵਿਅਕਤੀ ਹੈਰੋਇਨ ਸਣੇ ਫੜੇ
ਚੰਡੀਗੜ੍ਹ, 3 ਨਵੰਬਰ-ਇਕ ਵੱਡੀ ਸਫਲਤਾ ਵਿਚ, ਐਂਟੀ-ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਫਿਰੋਜ਼ਪੁਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ, ਆਸ਼ੀਸ਼ ਚੋਪੜਾ ਗੈਂਗ ਦੇ ਦੋ ਮੈਂਬਰਾਂ ਰਸ਼ਪਾਲ ਉਰਫ ਸੇਵਕ ਅਤੇ ਰਾਜੀਵ ਉਰਫ ਜੱਸਾ ਨੂੰ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 205 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਉਹ ਆਸ਼ੂ ਮੋਂਗਾ ਕਤਲ ਕੇਸ (ਮਈ 2025) ਵਿਚ ਲੋੜੀਂਦੇ ਆਸ਼ੀਸ਼ ਚੋਪੜਾ ਗੈਂਗ ਦੇ ਇਕ ਸ਼ੂਟਰ ਯੁਵੀ ਦੇ ਸੰਪਰਕ ਵਿਚ ਸਨ। ਫਿਰੋਜ਼ਪੁਰ ਦੇ ਥਾਣਾ ਸਦਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਹੋਰ ਜਾਂਚ ਜਾਰੀ ਹੈ।
;
;
;
;
;
;
;