ਜਗਰਾਉਂ ਪੁੱਜੇ ਬਾਪੂ ਬਲਕੌਰ ਸਿੰਘ ਮੂਸੇਵਾਲਾ
ਜਗਰਾਉਂ, (ਲੁਧਿਆਣਾ), 3 ਸਤੰਬਰ (ਕੁਲਦੀਪ ਸਿੰਘ ਲੋਹਟ)- ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਨਿੱਜੀ ਰੁਝੇਵਿਆਂ ਤਹਿਤ ਜਗਰਾਉਂ ਪੁੱਜੇ ਬਾਪੂ ਮੂਸੇਵਾਲਾ ਨੇ ਆਖਿਆ ਕਿ ਸੂਬੇ ਦੀ ਅਮਨ ਵਿਵਸਥਾ ਡਾਵਾਂਡੋਲ ਹੋ ਚੁੱਕੀ ਤੇ ਚਾਰੇ ਪਾਸੇ ਲੁੱਟ ਖਸੁੱਟ, ਗੈਂਗਸਟਰ ਕਲਚਰ ਭਾਰੂ ਨਜ਼ਰ ਆ ਰਿਹਾ ਹੈ।
ਉਨ੍ਹਾਂ ਆਖਿਆ ਕਿ ਅਜਿਹੇ ਵਿਚ ਪੁਲਿਸ ਦਾ ਰਵੱਈਆ ਪੱਖ-ਪਾਤੀ ਅਤੇ ਨਿੰਦਣਯੋਗ ਹੈ। ਬਾਪੂ ਮੂਸੇਵਾਲਾ ਨੇ ਕਿਹਾ ਦਿਨ-ਬ-ਦਿਨ ਹੋ ਰਹੀਆਂ ਨੌਜਵਾਨ ਖਿਡਾਰੀਆਂ, ਕਲਾਕਾਰਾਂ ਦੀਆਂ ਮੌਤਾਂ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿਚ ਸਹਿਮ ਪੈਦਾ ਕੀਤਾ ਹੋਇਆ ਹੈ। ਉਨ੍ਹਾਂ ਨੇ ਹਾਲ ਹੀ ਜਗਰਾਉਂ ਇਲਾਕੇ ਵਿਚ ਕਬੱਡੀ ਖਿਡਾਰੀ ਦੇ ਗੋਲੀਆਂ ਨਾਲ ਕੀਤੇ ਕਤਲ ਦੀ ਸਖਤ ਨਿੰਦਾ ਕਰਦਿਆਂ ਆਖਿਆ ਕਿ ਸਰੂ ਵਰਗੇ ਉੱਚੇ ਲੰਮੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਹਸਦੇ ਵਸਦੇ ਘਰਾਂ ਦੇ ਚਿਰਾਗ ਬੁਝਾਏ ਜਾ ਰਹੇ ਹਨ,ਜੋ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਬੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਯੋਗ ਫੈਸਲੇ ਲੈਣ ਦੀ ਨਸੀਹਤ ਦਿੱਤੀ।
ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਛੋਟੀਆਂ-ਛੋਟੀਆਂ ਕਿੜਾਂ ਛੱਡਕੇ ਸੂਬੇ ਦੀ ਤਰੱਕੀ ਖੁਸ਼ਹਾਲੀ 'ਤੇ ਭਾਈਚਾਰਕ ਏਕਤਾ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ।
;
;
;
;
;
;
;