ਐਡਵੋਕੇਟ ਧਾਮੀ ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਅੰਮ੍ਰਿਤਸਰ,3 ਨਵੰਬਰ (ਜਸਵੰਤ ਸਿੰਘ ਜੱਸ, ਹਰਮਿੰਦਰ ਸਿੰਘ)- ਸ਼੍ਰੋਮਣੀ ਕਮੇਟੀ ਦੇ ਅੱਜ ਇਥੇ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਪ੍ਰਧਾਨ ਦੇ ਅਹੁਦੇ ਲਈ ਕੁੱਲ 136 ਵੋਟਾਂ ਪਈਆਂ, ਇਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਮਿਲੀਆਂ। ਇਕ ਵੋਟ ਰੱਦ ਹੋ ਗਈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪੰਜਵੀਂ ਵਾਰ ਮੁੜ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਡੇ ਬਹੁਮਤ ਨਾਲ ਚੁਣੇ ਗਏ ਹਨ।
ਇਸ ਦੇ ਨਾਲ ਹੀ ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਬਲਦੇਵ ਸਿੰਘ ਕਲਿਆਣ ਜੂਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮੰਡ ਵਾਲਾ ਜਨਰਲ ਸਕੱਤਰ ਬਣੇ ਹਨ।
ਸ਼੍ਰੋਮਣੀ ਕਮੇਟੀ ਦੇ ਅੱਜ ਦੇ ਜਨਰਲ ਇਜਲਾਸ ਦੌਰਾਨ 11 ਮੈਂਬਰੀ ਅੰਤਰਿੰਗ ਕਮੇਟੀ ਲਈ ਚੁਣੇ ਗਏ ਮੈਂਬਰ ਸਾਹਿਬਾਨ ਦੇ ਨਾਮ।
* ਸ. ਸੁਰਜੀਤ ਸਿੰਘ ਗੜ੍ਹੀ
* ਸ. ਸੁਰਜੀਤ ਸਿੰਘ ਤੁਗਲਵਾਲਾ
* ਸ. ਸੁਰਜੀਤ ਸਿੰਘ ਕੰਗ
* ਸ. ਗੁਰਪ੍ਰੀਤ ਸਿੰਘ ਝੱਬਰ
* ਸ. ਦਿਲਜੀਤ ਸਿੰਘ ਭਿੰਡਰ
* ਬੀਬੀ ਹਰਜਿੰਦਰ ਕੌਰ
* ਸ. ਬਲਦੇਵ ਸਿੰਘ ਕੈਮਪੁਰੀ
* ਸ. ਮੇਜਰ ਸਿੰਘ ਢਿੱਲੋਂ
* ਸ. ਮੰਗਵਿੰਦਰ ਸਿੰਘ ਖਾਪੜਖੇੜੀ
* ਸ. ਜੰਗਬਹਾਦਰ ਸਿੰਘ ਰਾਏ
* ਸ. ਮਿੱਠੂ ਸਿੰਘ ਕਾਹਨੇਕੇ
;
;
;
;
;
;
;