JALANDHAR WEATHER

ਨਗਰ ਕੀਰਤਨ ਦਾ ਸ਼ੇਰੋਂ ਪਹੁੰਚਣ 'ਤੇ ਸ਼ਾਨਦਾਰ ਸਵਾਗਤ

ਲੌਂਗੋਵਾਲ, 30 ਅਕਤੂਬਰ (ਵਿਨੋਦ, ਸ. ਖੰਨਾ)-ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਿਆਈ ਪੁਰਬ ਨੂੰ ਸਮਰਪਿਤ ਆ ਰਹੀ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵਲੋਂ ਅਸਾਮ ਤੋਂ ਆਰੰਭ ਹੋਇਆ ਅਲੌਕਿਕ ਨਗਰ ਕੀਰਤਨ ਦਾ ਨੇੜਲੇ ਪਿੰਡਾਂ ਨਮੋਲ ਅਤੇ ਸ਼ੇਰੋਂ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ਵਿਚ ਉਮੜੇ ਸੰਗਤਾਂ ਦੇ ਸੈਲਾਬ ਨੇ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਅਤੇ ਗੁਰੂ ਸਾਹਿਬਾਨ ਦੇ ਇਤਿਹਾਸਕ ਸਸ਼ਤਰਾਂ ਦੇ ਦਰਸ਼ਨ ਕੀਤੇ। ਸੰਤ ਅਤਰ ਸਿੰਘ, ਗੁਰਦੁਆਰਾ ਬਾਬਾ ਜਵਾਹਰ ਦਾਸ ਅਤੇ ਗੁਰਦੁਆਰਾ ਭਾਈ ਜੀਵਨ ਸਿੰਘ ਦੀਆਂ ਪ੍ਰਬੰਧਕ ਕਮੇਟੀਆਂ, ਨਗਰ ਪੰਚਾਇਤ ਅਤੇ ਪਤਵੰਤਿਆਂ ਵਲੋਂ ਨਗਰ ਕੀਰਤਨ ਦੀ ਅਗਵਾਈ ਕਰ ਰਹੇ 5 ਪਿਆਰੇ ਸਾਹਿਬਾਨ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਭੁਪਿੰਦਰ ਸਿੰਘ ਸਿੱਧੂ, ਰਮਨਦੀਪ ਸਿੰਘ ਰਾਣਾ, ਮੈਨੇਜਰ ਅਮਰੀਕ ਸਿੰਘ ਬਰਨਾਲਾ, ਪ੍ਰਧਾਨ ਜਥੇ. ਬਿੱਕਰ ਸਿੰਘ, ਸਰਪੰਚ ਸਤਿਗੁਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਸਿੰਘ, ਸਤਨਾਮ ਸਿੰਘ ਪੱਕਾ, ਬਿੱਕਰ ਸਿੰਘ ਸਾ. ਸਰਪੰਚ, ਬਲਵਿੰਦਰ ਸਿੰਘ ਕਥਾਵਾਚਕ, ਭਾਈ ਅਮਰੀਕ ਸਿੰਘ ਖਾਲਸਾ, ਬਸੰਤ ਸਿੰਘ, ਜਸਵੀਰ ਸਿੰਘ ਸਿੱਧੂ, ਰੁਲਦੂ ਸਿੰਘ, ਨਾਨਕ ਸਿੰਘ, ਬਲਵਿੰਦਰ ਸਿੰਘ ਅਤੇ ਭਰਪੂਰ ਸਿੰਘ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ