ਬੇਲਣ ਨਾ ਮਿਲਣ ਕਾਰਨ ਪਿੰਡ ਬਾਂਡੀ ਦੇ ਕਿਸਾਨ ਹੋ ਰਹੇ ਪ੍ਰੇਸ਼ਾਨ
ਸੰਗਤ ਮੰਡੀ, 30 ਅਕਤੂਬਰ (ਦੀਪਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਪਰਾਲੀ ਦੀਆਂ ਗੱਠਾਂ ਬਣਾਉਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਂਡੀ ਦੇ ਕਿਸਾਨਾਂ ਨੂੰ ਬੇਲਰ ਨਾ ਮਿਲਣ ਕਾਰਨ ਉਨ੍ਹਾਂ ਦੀ ਝੋਨੇ ਦੀ ਪਰਾਲੀ ਖੇਤਾਂ ਵਿਚ ਹੀ ਪਈ ਹੈ ਤੇ ਇਕੱਠੇ ਹੋਏ ਅੱਜ ਪਿੰਡ ਬਾਂਡੀ ਦੇ ਕਿਸਾਨ ਗੋਰਾ ਸਿੰਘ, ਰਾਜੂ ਸਿੰਘ, ਜਲੌਰ ਸਿੰਘ, ਲੀਲਾ ਸਿੰਘ, ਜੱਸੂ ਸਿੰਘ, ਸਰਬਜੀਤ ਸਿੰਘ, ਜੱਗਾ ਸਿੰਘ, ਮੱਸਾ ਸਿੰਘ, ਬੰਤਾ ਸਿੰਘ, ਪੱਪੀ ਸਿੰਘ ਅਤੇ ਬੀ.ਕੇ.ਯੂ. ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਆਦਿ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਬੇਲਰ ਨਾ ਹੋਣ ਕਾਰਨ ਉਨ੍ਹਾਂ ਦੀ ਝੋਨੇ ਦੀ ਪਰਾਲੀ ਪਿਛਲੇ 21 ਦਿਨਾਂ ਤੋਂ ਉਨ੍ਹਾਂ ਦੇ ਖੇਤਾਂ ਵਿਚ ਹੀ ਪਈ ਹੈ, ਜਿਸ ਕਾਰਨ ਬੇਲਰ ਨਾ ਹੋਣ ਕਾਰਨ ਉਨ੍ਹਾਂ ਦੇ ਝੋਨੇ ਦੀ ਪਰਾਲੀ ਦੀਆਂ ਉਹ ਗੱਠਾਂ ਨਹੀਂ ਬਣਾ ਰਹੇ, ਜਿਸ ਕਰਕੇ ਕਣਕ ਦੀ ਫਸਲ ਦੀ ਬੀਜਾਈ ਲੇਟ ਹੋ ਰਹੀ ਹੈ।
ਕਿਸਾਨਾਂ ਨੇ ਕਿਹਾ ਕਿ ਕਣਕ ਦੀ ਬੀਜਾਈ ਲੇਟ ਹੋਣ ਕਾਰਨ ਉਨ੍ਹਾਂ ਦੀ ਕਣਕ ਦਾ ਝਾੜ ਵੀ ਘੱਟ ਨਿਕਲ ਰਿਹਾ ਹੈ। ਅਸੀਂ ਪਿਛਲੇ ਦਿਨੀਂ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਨੂੰ ਬੇਲਰ ਭੇਜਣ ਬਾਰੇ ਇਕ ਮੰਗ-ਪੱਤਰ ਵੀ ਦੇ ਕੇ ਆਏ ਸੀ ਪਰ ਅੱਜ ਤੱਕ ਸਾਡੇ ਪਿੰਡ ਵਿਚ ਬੇਲਰ ਨਹੀਂ ਭੇਜਿਆ ਗਿਆ। ਕਿਸਾਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਉਨ੍ਹਾਂ ਦੇ ਖੇਤਾਂ ਵਿਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਬਾਰੇ ਬੇਲਰ ਨਹੀਂ ਭੇਜੇ ਜਾਂਦੇ ਤਾਂ ਉਨ੍ਹਾਂ ਨੂੰ ਮਜਬੂਰੀਬਸ ਅੱਗ ਲਾਉਣ ਲਈ ਮਜਬੂਰ ਹੋਣਾ ਪਵੇਗਾ।
;
;
;
;
;
;
;
;
;