ਪੰਜ ਪਿਸਤੌਲਾਂ ਤੇ ਚਾਰ ਜ਼ਿੰਦਾ ਰੋਂਦ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ
ਐੱਸ. ਏ. ਐੱਸ. ਨਗਰ, 30 ਅਕਤੂਬਰ (ਕਪਿਲ ਵਧਵਾ)- ਮੁਹਾਲੀ ਪੁਲਿਸ ਨੇ ਅਸਲੇ ਦੇ ਸਪਲਾਈ ਨੈੱਟਵਰਕ ਵਿਰੁੱਧ ਕਰਵਾਈ ਕਰਦਿਆਂ 4 ਨੌਜਵਾਨਾਂ ਨੂੰ 4 ਮਹਿੰਗੇ ਮੁੱਲ ਦੀਆਂ ਪਿਸਤੌਲਾਂ ਤੇ 4 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਨੇ ਦਾਨਵੀਰ (26) ਵਾਸੀ ਯੂ. ਪੀ., ਬੰਟੀ (26) ਵਾਸੀ ਯੂ. ਪੀ. ਨੂੰ ਐਕਸ. ਯੂ. ਵੀ. ਗੱਡੀ ’ਤੇ ਸਵਾਰ ਹੋ ਕੇ ਕ੍ਰਿਸ਼ਨ ਉਰਫ ਹੈਪੀ ਗੁੱਜਰ (22) ਨੂੰ ਹਥਿਆਰ ਸਪਲਾਈ ਕਰਨ ਜਾਂਦੇ ਹੋਏ ਕਾਬੂ ਕੀਤਾ,ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੌਥੇ ਮੁਲਜ਼ਮ ਸਿਕੰਦਰ ਸ਼ੇਖ (26) ਵਾਸੀ ਮਹਾਰਾਸ਼ਟਰ ਹਾਲ ਵਾਸੀ ਪਿੰਡ ਮੁੱਲਾਂਪੁਰ ਗਰੀਬਦਾਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਕ ਸਕਾਰਪੀਓ ਗੱਡੀ ਅਤੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਲੱਖ 99 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿਰੁੱਧ ਅਸਲਾ ਐਕਟ ਦੀ ਧਾਰਾ 25-54-59 ਤਹਿਤ ਸਦਰ ਖਰੜ ਵਿਖੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਮੁਲਜ਼ਮ ਪੁਲਿਸ ਰਿਮਾਂਡ ’ਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।
;
;
;
;
;
;
;
;
;