JALANDHAR WEATHER

ਸੁਨਿਆਰੇ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਨਾਲ ਸੰਬੰਧਿਤ ਇਕ ਹੋਰ ਸੀ.ਸੀ.ਟੀ.ਵੀ. ਆਈ ਸਾਹਮਣੇ

ਜਲੰਧਰ, 30 ਅਕਤੂਬਰ-ਭਾਰਗਵ ਕੈਂਪ ਵਿਚ ਇਕ ਜਿਊਲਰ ਦੀ ਦੁਕਾਨ 'ਤੇ ਗਹਿਣਿਆਂ ਦੀ ਲੁੱਟ ਦੀ ਘਟਨਾ ਨਾਲ ਸੰਬੰਧਿਤ ਇਕ ਹੋਰ ਸੀ.ਸੀ.ਟੀ.ਵੀ. ਵੀਡੀਓ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਦੋਸ਼ੀ ਆਪਣੇ ਕੱਪੜੇ ਬਦਲਦੇ ਅਤੇ ਭੱਜਦੇ ਕੈਮਰੇ ਵਿਚ ਕੈਦ ਹੋ ਗਏ ਹਨ। ਦੱਸ ਦਈਏ ਕਿ ਅੱਜ ਜਲੰਧਰ ਵਿਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰਿਆਂ ਨੇ ਭਾਰਗਵ ਕੈਂਪ ਇਲਾਕੇ ਵਿਚ ਇਕ ਸੁਨਿਆਰੇ ’ਤੇ ਪਿਸਤੌਲ ਤਾਣ ਕੇ ਉਸ ਤੋਂ ਲੱਖਾਂ ਰੁਪਏ ਦੀ ਨਕਦੀ ਅਤੇ ਸੋਨਾ ਲੁੱਟ ਲਿਆ ਅਤੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਭਾਰਗਵ ਕੈਂਪ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚੀ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ