ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਦੋਸ਼ੀ ਦੀ ਇਕ ਹੋਰ ਸੀ.ਸੀ.ਟੀ.ਵੀ. ਆਈ ਸਾਹਮਣੇ
.jpg)

ਜਲੰਧਰ, 18 ਸਤੰਬਰ-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਜਲਦੀ ਹੀ ਪੰਜਾਬ ਦੇ ਜਲੰਧਰ ਵਿਚ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਸੰਬੰਧ ਵਿਚ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਐਨ.ਆਈ.ਏ. ਨੇ ਆਪਣੀ ਜਾਂਚ ਲਗਭਗ ਪੂਰੀ ਕਰ ਲਈ ਹੈ। ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਦੋਸ਼ੀ ਸੈਦੁਲ ਅਮੀਨ ਦੀ ਇਕ ਹੋਰ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਈ ਹੈ। ਐਨ.ਆਈ.ਏ. ਅਤੇ ਥਾਣਾ 3 ਦੀ ਪੁਲਿਸ ਫੁਟੇਜ ਨੂੰ ਅਪਰਾਧ ਵਾਲੀ ਥਾਂ ਤੋਂ ਲੈ ਆਈ ਹੈ। ਇਕ ਸੀ.ਸੀ.ਟੀ.ਵੀ. ਫੁਟੇਜ 1 ਮਿੰਟ 11 ਸਕਿੰਟ ਲੰਮੀ ਹੈ ਅਤੇ ਦੂਜੀ 1 ਮਿੰਟ 26 ਸਕਿੰਟ ਲੰਬੀ ਹੈ, ਜਿਸ ਵਿਚ ਦੋਸ਼ੀ ਅਪਰਾਧ ਦੇ ਦ੍ਰਿਸ਼ ਦਾ ਵਰਣਨ ਕਰ ਰਿਹਾ ਹੈ, ਇਹ ਸੀ.ਸੀ.ਟੀ.ਵੀ. 12 ਮਈ, 2025 ਦਾ ਹੈ।