JALANDHAR WEATHER

ਬਠਿੰਡਾ ਦੇ ਜੀਦਾ ਬੰਬ ਧਮਾਕੇ ਮਾਮਲੇ 'ਚ ਪੁਲਿਸ ਦਾ ਵੱਡਾ ਖੁਲਾਸਾ

ਬਠਿੰਡਾ, 18 ਸਤੰਬਰ-ਬਠਿੰਡਾ ਦੇ ਜੀਦਾ ਵਿਚ ਹੋਏ ਬਲਾਸਟਾਂ ਉਤੇ ਐਸ.ਐਸ.ਪੀ. ਬਠਿੰਡਾ ਨੇ ਕਿਹਾ ਕਿ ਮਨੁੱਖੀ ਬੰਬ ਬਣਨ ਦਾ ਸੋਚ ਰਿਹਾ ਆਰੋਪੀ ਗੁਰਪ੍ਰੀਤ ਸਿੰਘ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਧਮਾਕਾ ਹੋਣ ਨਾਲ ਜ਼ਖਮੀ ਹੋ ਗਿਆ। ਬਠਿੰਡਾ ਪੁਲਿਸ ਨੇ ਫੌਜ ਨੂੰ ਜਾਂਚ ਲਈ ਲਿਖਿਆ ਸੀ ਤੇ ਪੱਤਰ ਫੌਜ ਦੀ ਟੀਮ ਵੀ ਜਾਂਚ ਕਰੇਗੀ। ਕਠੂਆ ਪੁਲਿਸ ਦੇ ਡੀ.ਐਸ.ਪੀ. ਵੀ ਬਠਿੰਡਾ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਕਿਉਂਕਿ ਉਕਤ ਆਰੋਪੀ ਨੇ ਕਠੂਆ ਲਈ ਬੱਸ ਦੀ ਟਿਕਟ ਬੁੱਕ ਕਰਵਾਈ ਸੀ। ਹੁਣ ਤੱਕ ਇਸ ਮਾਮਲੇ ਵਿਚ ਐਨ.ਆਈ.ਏ.  ਇੰਟੈਲੀਜੈਂਸ ਬਿਊਰੋ ਅਤੇ ਫੌਜ ਦੀਆਂ ਟੀਮਾਂ ਜਾਂਚ ਵਿਚ ਲੱਗੀਆਂ ਹਨ ਬਾਕੀ ਬਠਿੰਡਾ ਪੁਲਿਸ ਵੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਉਸ ਨੇ ਇਕ ਬੈਲਟ ਵੀ ਆਨਲਾਈਨ ਮੰਗਵਾਈ ਸੀ, ਜਿਸ ਵਿਚ ਕਾਫੀ ਜੇਬਾਂ ਲੱਗੀਆਂ ਹੁੰਦੀਆਂ ਹਨ। ਹੁਣ ਤੱਕ ਆਰੋਪੀ ਦੇ ਬੈਂਕ ਖਾਤਿਆਂ ਵਿਚੋਂ ਵੀ ਸਾਨੂੰ ਕੋਈ ਵੱਡੀ ਟ੍ਰਾਂਜੈਕਸ਼ਨ ਹੱਥ ਨਹੀਂ ਲੱਗੀ ਹੈ। ਅੱਜ ਗੁਰਪ੍ਰੀਤ ਨੂੰ ਕੋਰਟ ਵਿਚ ਪੇਸ਼ ਕਰਕੇ ਅੱਗੇ ਰਿਮਾਂਡ ਉਤੇ ਪੁੱਛਗਿੱਛ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ