ਪੁੱਤਰ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਤਾ ਦੀ ਵੀ ਹੋਈ ਮੌਤ

ਪੱਟੀ, 13 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਯਾਤਰਾ ਉਤੇ ਗਏ ਜਗਜੀਤ ਸਿੰਘ ਪੁੱਤਰ ਰਸਾਲ ਸਿੰਘ ਨਿਵਾਸੀ ਚੂਸਲੇਵੜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਉਸ ਦੇ ਨਾਲ ਗਏ ਸਾਥੀ ਨਾਂਦੇੜ ਤੋਂ ਲਿਆ ਰਹੇ ਸਨ। ਜਦੋਂ ਇਸ ਅਣਹੋਣੀ ਘਟਨਾ ਦੀ ਜਾਣਕਾਰੀ ਮ੍ਰਿਤਕ ਜਗਜੀਤ ਸਿੰਘ ਦੇ ਪਿਤਾ ਨੂੰ ਲੱਗੀ ਤਾਂ ਉਹ ਆਪਣੇ ਪੁੱਤਰ ਦੀ ਹੋਈ ਮੌਤ ਦਾ ਸਦਮਾ ਨਾ ਸਹਾਰ ਸਕਿਆ ਤੇ ਉਸ ਦੀ ਸਦਮੇ ਨਾਲ ਮੌਤ ਹੋ ਗਈ। ਪੁੱਤਰ ਦੀ ਦੇਹ ਆਉਣ ਉਤੇ ਪਿਉ-ਪੁੱਤਰ ਦਾ ਸਸਕਾਰ ਪਿੰਡ ਚੂਸਲੇਵੜ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।